Home Education ਮੇਹਰ ਚੰਦ ਕਾਲਜ ਦੇ ਸੀ.ਡੀ.ਟੀ.ਪੀ ਵਿਭਾਗ ਨੇ ਮਨਾਇਆ “ਅੰਤਰ ਰਾਸ਼ਟਰੀ ਮਹਿਲਾ ਦਿਵਸ”

ਮੇਹਰ ਚੰਦ ਕਾਲਜ ਦੇ ਸੀ.ਡੀ.ਟੀ.ਪੀ ਵਿਭਾਗ ਨੇ ਮਨਾਇਆ “ਅੰਤਰ ਰਾਸ਼ਟਰੀ ਮਹਿਲਾ ਦਿਵਸ”

ਬਿਊਰੋ :  ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਵਲੋਂ ਤਕਨੀਕੀ ਸਿੱਖਿਆ ਰਾਹੀ ਲੜਕੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਈ ਚਲਾਈ ਜਾ ਰਹੀ ਕਮਿਊਨਟੀ ਡਿਵੈਲਪਮੈਂਟ ਥਰੁ ਪੋਲੀਟੈਕਨਿਕਸ ਸਕੀਮ ਤਹਿਤ ਮਾਨਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੇ ਦਿਸ਼ਾ – ਨਿਰਦੇਸ਼ਾ ਅਨੁਸਾਰ ਇੰਨਲ ਕੋਆਰਡੀਨੇ ਪ੍ਰੋ. ਕਸ਼ਮੀਰ ਕੁਮਾਰ ਦੀ ਯੋਗ ਅਗਵਾਈ ਵਿੱਚ  “ਅੰਤਰ ਰਾਸ਼ਟਰੀ ਮਹਿਲਾ ਦਿਵਸ” ਪਿੰਡ ਕੂਪਰ – ਆਦਮਪੁਰ (ਜਲੰਧਰ) ਵਿੱਖੇ ਮਨਾਇਆ ਗਿਆ। ਇਸ ਪ੍ਰਸਾਰ ਕੇਂਦਰ ਵਿੱਖੇ ਲੜਕੀਆਂ ਵਾਲੇ ਕਪਿਉਟਰ ਐਪਲੀਕੇਸ਼ਨ, ਕਟਿੰਗ ਟੇਲਰਿੰਗ ਅਤੇ ਬਿਉਟੇਸ਼ਨ ਦੇ ਕੋਰਸ ਚਲ ਰਹੇ ਹਨ । ਪ੍ਰੋ. ਕਸ਼ਮੀਰ ਕੁਮਾਰ ਜੀ ਨੇ ਕਿਹਾ ਕਿ ਦੇਸ਼ ਵਿੱਚ ਔਰਤਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਸੁਧਾਰਨ ਲਈ ਉਨ੍ਹਾਂ ਵਾਸਤੇ ਰੋਜਗਾਰ, ਸਮਾਜਿਕ ਸੁਰੱਖਿਆ, ਸਿਹਤ ਸੰਭਾਲ, ਲਿੰਗਕ ਸੰਮਤਨਤਾ ਅਤੇ ਸਮਰੱਥਾ ਨਿਰਮਾਣ ਵਰਗੀਆ ਪਹਿਲ ਕਦਮੀਆਂ ਕਰਨ ਤੋਂ ਬਿਨਾਂ ਸਾਡਾ ਸਮਾਜ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਲੜਕੀਆਂ ਨੂੰ ਹਰ ਖੇਤਰ ਵਿੱਚ ਸਫਲਤਾ ਦੇ ਉੱਚੇ ਮੁਕਾਮ ਛੂਹਣ ਦੇ ਬਿਹਨ ਮੌਕੇ ਪ੍ਰਦਾਨ ਕਰਨ ਅਤੇ ਨਾਰੀ ਸ਼ਕਤੀ ਨੂੰ ਹੋਰ ਬਲ ਦੇਣ ਲਈ ਸਾਰਿਆਂ ਨੂੰ ਬਚਨਵੱਧ ਹੋਣ ਲਈ ਕਿਹਾ ਤਾਂ ਜੋ ਉਹ ਸਾਡੇ ਸੁਪਨਿਆਂ ਦਾ ਸੰਸਾਰ ਸਿਰਜਣ ਵਿੱਚ ਬਰਾਬਰ ਦੀਆਂ ਜਿਮੇਵਾਰ ਬਣ ਸਕਣ |  ਪ੍ਰਿੰਸੀਪਲ ਸਹਿਬ ਜੀ ਨੇ ਲੜਕੀਆ ਨੂੰ ਜਿੱਥੇ ਆਪਣੇ ਹੱਕਾਂ ਤੋਂ ਜਾਣੂ ਹੋਣ ਲਈ ਪ੍ਰੇਰਿਆ ਉੱਥੇ ਆਪਣੇ ਵਰਜ਼ਾ ਪ੍ਰਤੀ ਸੁਚੇਤ ਰਹਿਣ ਦਾ ਸੁਨੇਹਾ ਦਿੱਤਾ। ਇਸ ਮੋਕੇ ਤੇ ਲੜਕੀਆਂ ਨੇ ਇੱਕਠੀਆਂ ਹੋਕੇ ਕੇਕ ਕੱਟਿਆ ਅਤੇ ਜਸ਼ਨ ਮਨਾਏ। ਮੈਡਮ ਨੇਹਾ ਮੈਡਮ ਨੇਹਾ ( ਸੀ. ਡੀ. ਕੰਸਲਟੈਂਟ ) ਨੇ ਨਾਰੀ ਸ਼ਕਤੀ ਤੇ ਆਪਣੇ ਵਿਚਾਰ ਰੱਖੇ ਅਤੇ ਉਨ੍ਹਾਂ ਦੀ ਦੇਖ – ਰੇਖ ਵਿੱਚ ਇੱਕ ਦੂਲਹਨ ਸ਼ਿੰਗਾਰ ਕੀਤਾ ਗਿਆ। ਵਿਭਾਗ ਵਲੋਂ ਨਾਰੀ ਦੀ ਸ਼ਾਨ ਵਿੱਚ ਇਕ ਰੰਗੀਨ ਇਸ਼ਤਿਹਾਰ ਜਾਰੀ ਕੀਤਾ ਗਿਆ। ਅੰਤ ਵਿੱਚ ਹਰਪ੍ਰੀਤ ਸਿੰਘ  ਕੱਦਰ ਇੰਚਾਰਜ ਨੇ ਵਿੱਚ ਸਾਰੇ ਹਾਜਿਰ ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਸਨਮਾਨ ਦਿੰਦੇ ਹੋਏ ਤਹਿ ਦਿਲ ਤੋਂ ਧੰਨਵਾਦ ਕੀਤਾ। ਇਹ ਮਹਿਲਾ ਦਿਵਸ ਸਾਰਿਆਂ ਦੇ ਦਿਲਾਂ ਤੇ ਅਮਿੱਟ ਛਾਪ ਛੱਡ ਗਿਆ।