Home Education “ਕੋਰੋਨਾ ਦੀ ਰੋਕਥਾਮ” ਸਬੰਧੀ ਮੋਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਸੈਮੀਨਾਰ

“ਕੋਰੋਨਾ ਦੀ ਰੋਕਥਾਮ” ਸਬੰਧੀ ਮੋਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਸੈਮੀਨਾਰ

ਬਿਊਰੋ : ਖਤਰਨਾਕ ਬਿਮਾਰੀ ਕਰਨਾ ਦੀ ਦੂਜੀ ਲਹਿਰ ਦੇ ਪ੍ਰਕੋਪ ਤੋਂ ਬਚਣ ਲਈ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੇ ਦਿਸ਼ਾ – ਨਿਰਦੇਸ਼ਾ ਅਨੁਸਾਰ ਪ੍ਰੋ. ਕਸ਼ਮੀਰ ਕੁਮਾਰ ( ਇੰਟੂਨਲ ਕੌਆਰਡੀਨੇਟਰ ) ਦੀ ਯੁੱਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਨੇ ਅੱਜ “ਕਰੋਨਾ ਦੀ ਰੋਕਥਾਮ” ਸਬੰਧੀ ਸੈਮੀਨਾਰ ਕੀਤਾ। ਉਨ੍ਹਾਂ ਇਸ ਬੀਮਾਰੀ ਦੇ ਵਾਇਰਸ ਤੋਂ ਬਚਣ ਲਈ ਵਿੱਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਕਈ ਸਾਵਧਾਨੀਆਂ ਅਤੇ ਉਪਾਅ ਦੱਸੇ। ਵਿਦਿਆਰਥੀਆਂ ਨੂੰ ਸੁਚੇਤ ਕਰਦਿਆਂ ਉਨ੍ਹਾਂ ਕਿਹਾ ਕਿ ਕਰੋਨਾ ਤੋਂ ਡਰਨ ਦੀ ਲੋੜ ਨਹੀ ਬਲਕਿ ਇਸ ਦਾ ਡੱਟ ਕੇ ਮੁਕਾਬਲਾ ਕਰਨ ਦੀ ਲੋੜ ਹੈ ਪਰ ਜੇਕਰ ਕੋਈ ਸ਼ੱਕੀ ਕੇਸ ਨਜ਼ਰ ਆਉਂਦਾ ਹੈ ਤਾਂ ਉਸ ਦੀ ਤੁਰੰਤ ਸੂਚਨਾਂ ਸਿਹਤ ਵਿਭਾਗ ਨੂੰ ਦਿੱਤੀ ਜਾਵੇ। ਮਾਸਕ ਪਹਿਨਣ, ਗਾਣੂ ਮੁਕਤ ਹੋਣ ਅਤੇ ਸਰੀਰਕ ਦੂਰੀ ਬਣਾਈ ਰੱਖਣ ਸਬੰਧੀ ਵਿਭਾਗ ਵਲੋਂ ਇੱਕ ਰੰਗੀਨ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ ਤਾਂਕਿ ਲੋਕ ਇਸ ਬੀਮਾਰੀ ਤੋਂ ਜਾਗਰੂਕ ਹੋ ਸਕਣ। ਇਸ ਸੈਮੀਨਾਰ ਵਿੱਚ ਲੱਗ – ਭੱਗ 45 ਵਿਦਿਆਰਥੀਆਂ ਨੇ ਸ਼ੱਕਤ ਕੀਤੀ ਅਤੇ ਹੋਰਨਾਂ ਨੂੰ ਜਾਗਰੂਕ ਕਰਨ ਦਾ ਪ੍ਰਣ ਕੀਤਾ। ਨੇਹਾ ( ਸੀ. ਡੀ. ਕੰਸਲਟੈਂਟ ), ਅਖਿਲ ਭਾਟੀਆ ( ਜੂਨੀਅਰ ਕੰਸਲਟੈਂਟ ), ਮਨੋਜ ਕੁਮਾਰ, ਸੁਰੇਸ਼ ਕੁਮਾਰ ਦੇ ਯਤਨਾਂ ਸਦਕਾ ਇਹ ਸੈਮੀਨਾਰ ਸੰਪਨ ਹੋਇਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਵਲੋਂ ਸੀ.ਡੀ.ਟੀ.ਪੀ. ਵਿਭਾਗ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਰਨਾ ਪ੍ਰਤੀ ਜਾਗਰੂਕਤਾ ਅਜੋਕੇ ਸਮੇਂ ਦੀ ਭਖਦੀ ਲੋੜ ਦੱਸਿਆ।