Home Punjab ਜਲੰਧਰ : ਕਿਸਾਨ ਅੰਦੋਲਨ ਚ ਸ਼ਮੂਲੀਅਤ ਕਰਨ ਲਈ( NGO) ਦਸਤਾਰ- ਏ-ਖਾਲਸਾ ਦੇ...

ਜਲੰਧਰ : ਕਿਸਾਨ ਅੰਦੋਲਨ ਚ ਸ਼ਮੂਲੀਅਤ ਕਰਨ ਲਈ( NGO) ਦਸਤਾਰ- ਏ-ਖਾਲਸਾ ਦੇ ਮੈਂਬਰ ਦਿੱਲੀ ਪੁੱਜੇ

ਬਿਊਰੋ : ਕਿਸਾਨ ਅੰਦੋਲਨ ਦਾ ਹਿੱਸਾ ਬਣਨ ਲਈ NGO ਹਸਦਾ ਵਸਦਾ ਪੰਜਾਬ, ਦਸਤਾਰ ਏ ਖਾਲਸਾ ਦੇ ਮੈਂਬਰ ਦਿੱਲੀ ਪੁੱਜੇ। ਸਵੇਰੇ 6 ਵਜੇ 13 ਮੈਂਬਰਾਂ ਦਾ ਜੱਥਾ ਗੁ. ਦੀਵਾਨ ਅਸਥਾਨ ਤੋਂ ਮੋਰਚੇ ਚ ਸੇਵਾ ਲਈ ਕੰਬਲ, ਦਸਤਾਰਾਂ, ਸ਼ਾਲਾਂ ਆਦਿ ਲੇ ਕੇ ਦਿੱਲੀ ਰਵਾਨਾ ਹੋਇਆ। ਇਸ ਮੋਕੇ ਗੁਰਮੀਤ ਸਿੰਘ ਬਿੱਟੂ ਅਤੇ ਰਣਜੀਤ ਸਿੰਘ ਮਾਡਲ ਹਾਊਸ ਨੇ ਕਿਹਾ ਕਿ ਸਿੰਘੁ ਸਰਹੱਦ ‘ਤੇ ਵਿਸ਼ਵ ਦੇ ਸਭ ਤੋਂ ਵੱਡੇ ਸ਼ਾਂਤਮਈ ਅੰਦੋਲਨ ਦਾ ਹਿੱਸਾ ਬਣਨ’ ਤੇ ਮਾਣ ਮਹਿਸੂਸ ਕਰਦੇ ਹਾਂ ਅਤੇ ਕੋਈ ਵੀ ਜੰਤਰੀ-ਤੰਤਰੀ ਤਾਕਤ ਪੰਜਾਬੀ ਕਿਸਾਨ ਦੇ ਨਿਸ਼ਚੇ ਨੂੰ ਤੋੜ ਨਹੀਂ ਸਕਦੀ ਅਤੇ ਉਨ੍ਹਾਂ ਨੂੰ ਆਪਣੇ ਟੀਚਿਆਂ ਤੋਂ ਭਟਕਾ ਨਹੀ ਸਕਦੀ। ਅਨਦਾਤਾ ਸਾਡਾ ਮਾਣ, ਸਾਡੀ ਸ਼ਾਨ ਹੈ। ਇਹ ਕਿਸਾਨੀ ਅੰਦੋਲਨ ਨਿਸ਼ਚਤ ਤੌਰ ਤੇ ਜਿੱਤ ਪ੍ਰਾਪਤ ਕਰੇਗਾ। ਗੁਰੂ ਘਰ ਤੋਂ ਇਕਬਾਲ ਸਿੰਘ ਢੀਂਡਸਾ ਨੇ ਜੱਥੇ ਨੂੰ ਰਵਾਨਾ ਕੀਤਾ ਅਤੇ ਕਿਸਾਨ ਮੋਰਚੇ ਦੀ ਚੜਦੀ ਕਲ੍ਹਾ ਅਤੇ ਇਕਮੁੱਠਤਾ ਦੀ ਅਰਦਾਸ ਕੀਤੀ। ਇਸ ਮੋਕੇ ਗੁਰਮੀਤ ਸਿੰਘ ਬਿੱਟੂ, ਵਿਪਣ ਹਸਤੀਰ, ਰਣਜੀਤ ਸਿੰਘ ਮਾਡਲ ਹਾਓੂਸ, ਹੀਰਾ ਸਿੰਘ, ਇੰਦਰਪਾਲ ਸਿੰਘ, ਅਮਨਦੀਪ ਸਿੰਘ, ਹਰਜੋਤ ਲੁਬਾਣਾ, ਜਸਕੀਰਤ ਸਿੰਘ ਜੱਸੀ, ਸੁਖਬੀਰ ਸਿੰਘ, ਕਰਨਜੀਤ, ਨਵਜੋਤ ਸਿੰਘ, ਹਰਸ਼ ਵਾਲੀਆ, ਆਦਿ ਸ਼ਾਮਿਲ ਸਨ।

https://www.facebook.com/watch/?v=240841774327971