
ਬਿਊਰੋ : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਫਾਰਮੇਸੀ ਵਿਭਾਗ ਵਲੋਂ Common Skin Diseses in winter ਦੇ ਵਿਸ਼ੇ ਉਪਰ ਵੈਬਨਾਰ ਕਰਵਾਇਆ ਗਿਆ ਜਿਸ ਵਿੱਚ 80 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਸ ਵੈੱਬਨਾਰ ਵਿੱਚ ਮੁੱਖ ਵੱਕਤਾ ਡਾ. ਆਰ.ਐੱਲ. ਬੱਸਨ. ਡਰਮੈਟੋਲੋਜੀ ਵਿਭਾਗ PIMS ਹਸਪਾਤਲ ਨੇ ਵਿਦਿਆਰਥੀਆਂ ਨੂੰ ਸਕਿਨ ਡਿਸੀਜ਼ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਖੁਸ਼ਕੀ, ਡੈੱਡਰਵ, ਸਲੇਬੀਜ਼ ਅਤੇ ਦਿਲ ਬਲੇਨਜ਼ ਬਾਰੇ ਦੱਸਿਆਂ ਅਤੇ ਇਸ ਤੋਂ ਬੱਚਣ ਦੇ ਉਪਾਅ ਵੀ ਦੱਸੇ। ਡਾ. ਸੰਜੇ ਬਾਂਸਲ ਮੁੱਖੀ ਫਾਰਮੇਸੀ ਵਿਭਾਗ ਵਲੋਂ ਵਿਦਿਆਰਥੀਆਂ ਕਰੋਨਾ ਦੇ ਨਵੇਂ ਵੇਰੀਐਂਟ ਸਬੰਧੀ ਜਾਣਕਾਰੀ ਦਿੱਤੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਫਾਰਮੇਸੀ ਵਿਭਾਗ ਨੂੰ ਇਸ ਉਦਮ ਲਈ ਵਧਾਈ ਦਿੱਤੀ ਅਤੇ ਡਾ. ਬੱਸਨ ਦਾ ਧੰਨਵਾਦ ਕੀਤਾ। ਇਸ ਵੈੱਬਨਾਰ ਵਿੱਚ ਸ੍ਰੀਮਤੀ ਮੀਨਾ ਬਾਂਸਲ, PIMS ਦੇ PRO, ਸੀਤਲ, ਕਰਣਇੰਦਰ ਸਿੰਘ , ਮਿਸ ਸਵਿਤਾ ਕੁਮਾਰੀ ਅਤੇ ਹੋਰ ਸਟਾਫ ਨੇ ਸ਼ਿਰਕਤ ਕੀਤੀ।










