










(ਪੂਜਾ ਮੇਹਰਾ) : ਅੱਜ ਵਾਰਡ ਨੰਬਰ – 71 ਵਿਚ ਮਕਸੂਦਾਂ ਚੋਕ ਗੁਰੂਦੁਆਰੇ ਦੇ ਨਾਲ ਲੱਗਦੀਆ ਸੜਕ ਬਣਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਇਹਨਾਂ ਸੜਕਾਂ ਦੀ ਉਸਾਰੀ ਦੇ ਕੰਮ ਸਾਡੇ ਮਾਣਯੋਗ ਉੱਤਰੀ ਹਲਕੇ ਦੇ ਵਿਧਾਇਅਕ ਸ਼ੀ ਬਾਵਾ ਹੈਨਰੀ ਜੀ ਦੇ ਸਹਿਯੋਗ ਨਾਲ ਐਮ.ਐਲ.ਏ. ਦੇ ਫੰਡ ਵਿਚੋ 23 ਲੱਖ ਦੀ ਲਾਗਤ ਨਾਲ ਕਰਵਾਈਆ ਜਾ ਰਿਹਾ ਹੈ। ਇਹਨਾਂ ਸੜਕਾਂ ਦਾ ਉਦਘਾਟਨ ਵਿਧਾਇਅਕ ਸ਼੍ਰੀ ਬਾਵਾ ਹੈਨਰੀ ਜੀ ਨੇ ਕੋਂਸਲਰ ਪਤੀ ਪ੍ਰੀਤ ਖਾਲਸਾ ਜੀ ਨੇ ਦੌਰਾਨ ਡਾ. ਪਰਵਿੰਦਰ ਬਜਾਜ ਅਤੇ ਚਰਨ ਸਿੰਘ (ਗੁਰੂਦੁਆਰਾ ਪ੍ਰਧਾਨ) ਦੇ ਹੱਥੋ ਕਰਵਾਇਆ ਗਿਆ। ਇਸ ਮੋਕੇ ਕੋਂਸਲਰ ਪਤੀ ਪ੍ਰੀਤ ਖਾਲਸਾ ਨੇ ਵਿਧਾਇਅਕ ਸ਼੍ਰੀ ਬਾਵਾ ਹੈਨਰੀ ਜੀ ਦਾ ਧੰਨਵਾਦ ਕਰਦੇ ਹੋਏ ਇਲਾਕਾ ਵਾਸੀਆ ਨੂੰ ਵਧਾਇਆ ਦਿੱਤੀਆ। ਇਹਨਾਂ ਸੜਕਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ। ਜਿਸ ਕਾਰਣ ਮੋਹਲੇ ਵਾਲੀਆ ਨੂੰ ਆਣ-ਜਾਣ ਵਿਚ ਬਹੁਤ ਦਿੱਕਤ ਪਰੇਸਾਨੀਆਂ ਦਾ ਸਾਮਣਾ ਕਰਨਾ ਪੈਦਾ ਸੀ। ਇਹਨਾਂ ਸੜਕਾਂ ਦੇ ਬਣਨ ਨਾਲ ਇਲਾਕਾ ਵਾਸੀਆ ਅਤੇ ਮੋਹਲੇ ਵਾਲੀਆ ਨੂੰ ਆਣ-ਜਾਣ ਵਿਚ ਬਹੁਤ ਅਸਾਨੀ ਹੋਵੇਗੀ। ਇਸ ਮੋਕੇ ਇਲਾਕਾ ਵਾਸੀਆ ਅਤੇ ਮੋਹਲੇ ਵਾਲੀਆ ਵਿਚ ਖੁਸ਼ੀ ਦੀ ਲਹਰ ਵੇਖੀ ਗਈ। ਇਲਾਕਾ ਵਾਸੀਆ ਨਾਲ ਗੱਲਬਾਤ ਕਰਦੇ ਸ਼੍ਰੀ ਬਾਵਾ ਹੈਨਰੀ ਜੀ ਅਤੇ ਪ੍ਰੀਤ ਖਾਲਸਾ ਜੀ ਨੇ ਦੱਸਿਆ ਕਿ ਮਕਸੂਦਾਂ ਚੋਕ ਵਾਰਡ ਨੰਬਰ – 71 ਵਿੱਚ ਹੁਣ ਸੜਕਾ, ਸਟ੍ਰੀਟ ਲਾਈਟਾ ਦਾ ਕੰਮ ਹੋ ਗਿਆ ਹੈ, ਹੁਣ ਮਕਸੂਦਾਂ ਚੋਕ ਦੀ ਹਰੇਕ ਗਲੀ ਪੱਕੀ ਬਣਾਈ ਜਾਵੇਗੀ। ਜੇਕਰ ਕੋਈ ਕੰਮ ਰਿਹ ਗਿਆ ਹੈ ਤਾਂ ਉਹ ਵੀ ਪੂਰਾ ਕੀਤਾ ਜਾਵੇਗਾ। ਇਸ ਨੇ ਨਾਲ ਹੀ ਪ੍ਰੀਤ ਖਾਲਸਾ ਜੀ ਨੇ ਲੋਕਾ ਨੂੰ ਇਹ ਆਸ਼ਵਾਸਨ ਦਿੱਤਾ ਕਿ ਪੰਜਾਬ ਸਰਕਾਰ ਵੱਲੋ ਕੋਈ ਵੀ ਸਕੀਮਾ ਚਲਾਇਆਂ ਜਾਣਗੀਆਂ, ਮੈਂ ਉਹਨਾਂ ਨੁੰ ਆਪ ਤੱਕ ਜਰੂਰ ਲੈਕੇ ਆਵਾਗਾਂ ਤਾਂ ਜੋ ਗਰੀਬ ਵਰਗ ਦੇ ਲੋਕਾਂ ਦੀ ਮਦਦ ਹੋ ਸਕੇ। ਇਹ ਜੋ ਮੇਰਾ ਦਫਤਰ ਹੈ ਤੁਹਾਡੇ ਲੋਕਾ ਦੀ ਸੇਵਾ ਲਈ ਹੀ ਖੋਲਿਆ ਗਿਆ ਹੈ। ਇਸ ਉਦਘਾਟਨ ਸਮਾਰੋਹ ਦੌਰਾਨ ਡਾ. ਪਰਵਿੰਦਰ ਬਜਾਜ, ਚਰਨ ਸਿੰਘ (ਗੁਰੂਦੁਆਰਾ ਪ੍ਰਧਾਨ), ਰਾਜਿੰਦਰ ਮਕੜ, ਪਾਵਨ ਮਕੜ, ਹੀਰਾ ਸੋਡੀ, ਬਿੱਲਾ ਪ੍ਰਧਾਨ, ਦਾਦਾ ਡਰਾਈ ਕਲੀਨ, ਗੋਰਵ ਮਾਗੋ, ਸੋਨੂੰ ਪਰੁਖੀ, ਜਸਬੀਰ ਸੋਡੀ, ਸਿੱਕਾ ਕਰਿਆਣਾ, ਅਵਿਨਾਸ਼ ਕੁਮਾਰ, ਦਲਵੀਰ, ਨੀਤੂ ਆਦੀ ਸ਼ਾਮਲ ਸਨ।










