Home Punjab ਪੰਜਾਬ : ਅੰਨ੍ਹਾ ਤੇ ਬੋਲਾ ਹੋ ਗਿਆ ਹੈ ਖੇਡ ਵਿਭਾਗ ! ਵਿੱਤੀ...

ਪੰਜਾਬ : ਅੰਨ੍ਹਾ ਤੇ ਬੋਲਾ ਹੋ ਗਿਆ ਹੈ ਖੇਡ ਵਿਭਾਗ ! ਵਿੱਤੀ ਘਪਲਿਆਂ ਦਾ ਦੋਸ਼ੀ ਸੁਖਵੀਰ ਸਿੰਘ ਗਰੇਵਾਲ ਨੂੰ ਕਿਵੇਂ ਦੁਬਾਰਾ ਡਾਇਰੈਕਟਰ (ਪਾਠਕ੍ਰਮ ਅਤੇ ਸਿਖਲਾਈ) ਨਿਯੁਕਤ ਕੀਤਾ ਜਾ ਸਕਦਾ ਹੈ ? : ਇਕਬਾਲ ਸਿੰਘ (ਪੀਸੀਐਸ ਸੇਵਾ ਮੁਕਤ)

ਬਿਊਰੋ : ਇਕਬਾਲ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ, ਪੰਜਾਬ ਅਤੇ ਖੇਡ ਮੰਤਰੀ ਪੰਜਾਬ ਨੂੰ ਮੀਟਿੰਗ ਦੇ ਏਜੰਡੇ ਵਿਚ ਮੈਂ ਦੋਸ਼ੀ ਸਿੱਧ ਕਰਕੇ ਦਿਖਾਇਆ, ਪਰ ਇਸ ਦੇ ਬਾਵਜੂਦ ਵੀ ਖੇਡ ਵਿਭਾਗ ਬਜਿੱਦ ਹੈ ਕਿ ਵਿੱਤੀ ਘਪਲਿਆਂ ਦੇ ਸਰਗਨੇ ਨੂੰ ਹੀ ਦੁਬਾਰਾ ਡਾਇਰੈਕਟਰ (ਪਾਠਕ੍ਰਮ ਅਤੇ ਸਿਖਲਾਈ) ਨਿਯੁਕਤ ਕਰਨਾ ਹੈ। ਪੱਤਰ ਦਾ ਮੂਲ ਪਾਠ ਹੇਠ ਲਿਖਿਆ ਹੈ। ਕਿਰਪਾ ਕਰਕੇ ਕਮੈਂਟਸ ਕਰਨ ਤੋਂ ਬਾਅਦ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ “ਝੂਠ ਪਿਛੇ ਛੁਪੇ ਹਾਕੀ ਦਾ ਸੱਚ” ਅਕਸਰ ਲੋਕਾਂ ਦੇ ਸਾਹਮਣੇ ਤਾਂ ਆਵੇ।

ਪੰਜਾਬ ਇੰਸਟਚਿਊਟ ਆਫ ਸਪੋਰਟਸ (ਪੀ.ਆਈ.ਐਸ) ਦੀ ਗਵਰਨਿੰਗ ਕਾਉਂਸਿਲ ਦੀ ਮੀਟਿੰਗ ਜੋ ਮੁੱਖ ਮੰਤਰੀ ਪੰਜਾਬ ਦੀ ਪ੍ਰਧਾਨਗੀ ਵਿਚ 5 ਮਿੰਟ ਤੋਂ ਵੀ ਘਾਟ ਦੀ ਹੋਈ ਮਿਤੀ 28-12-2021 ਦੀ ਮੀਟਿੰਗ ਵਿਚ ਮੀਟੰਗ ਵਿਚ ਏਜੇਂਡਾ ਨੰਬਰ 4.15 ਅਤੇ 4.22 ਵਿਚ ਦੋਸ਼ੀ ਐਲਾਨੇ 69 ਸਾਲਾਂ ਪੁਰਵਲੇ ਡਾਇਰੈਕਟਰ (ਪਾਠਕ੍ਰਮ ਅਤੇ ਸਿਖਲਾਈ) ਸੁਖਵੀਰ ਸਿੰਘ ਗਰੇਵਾਲ ਨੂੰ ਦੁਬਾਰਾ ਏਜੇਂਡਾ ਨੰਬਰ 4.23 ਵਿਚ ਡਾਇਰੈਕਟਰ (ਪਾਠਕ੍ਰਮ ਅਤੇ ਸਿਖਲਾਈ) ਦੀ ਨਿਯੁਕਤੀ ਦੀ ਤੱਥਾਂ ਨੂੰ ਛੁਪਾਕੇ ਮੀਟਿੰਗ ਦੀ ਪ੍ਰੋਸੀਡਿੰਗ ਗਲਤ ਤਿਆਰ ਕਰਨ ਬਾਰੇ ਅਗੇਤਰੀ ਸੂਚਨਾ।

ਜਿਵੇਂ ਕੇ ਆਪ ਜੀ ਭਲੀ ਭਾਂਤ ਜਾਂਦੇ ਹੋ ਇਕ ਇੰਸ ਹਸਤਾਖ਼ਰ ਕਰਤਾ ਨੇ ਬਤੌਰ ਹਾਕੀ ਵਿਸਲ ਬਲੋਅਰ (ਝੂਠ ਪਿਛੇ ਛੁਪੇ ਹਾਕੀ ਦਾ ਸੱਚ) ਖੇਡ ਵਿਭਾਗ ਵੱਲੋ ਭਰਤੀ ਦੇ ਸਾਰੇ ਕ਼ਾਨੂਨ ਛਿੱਕੇ ਟੰਗ ਕੇ ਸ਼੍ਰੀ ਸੁਖਵੀਰ ਸਿੰਘ ਗਰੇਵਾਲ ਦੀ ਬਤੌਰ ਦੁਬਾਰਾ ਡਾਇਰੈਕਟਰ (ਪਾਠਕ੍ਰਮ ਅਤੇ ਸਿਖਲਾਈ) ਨਿਯੁਕਤੀ ਵਿਰੁੱਧ ਮਿਤੀ 15-11-2021 ਨੂੰ ਸ਼ਿਕਾਇਤ ਲਿਖਤੀ ਦਿੱਤੀ ਪਰ ਖੇਡ ਵਿਭਾਗ ਨੇ ਇਸ ਉਪਰ ਕੋਈ ਕਾਰਵਾਈ ਨਹੀਂ ਕੀਤੀ ਅਤੇ ਫਿਰ ਮੈਨੇ ਆਪਣੇ ਵਾਕਿਲ ਸ਼੍ਰੀ ਵਿਅਜੇ ਸਿਆਲ ਰਾਹੀਂ ਕਾਨੂੰਨੀ ਨੋਟਿਸ ਵੀ ਦੇ ਦਿੱਤਾ ਕੇ ਜੇਕਰ ਇਹ ਨਿਯੁਕਤੀ ਹੋਈ ਤਾਂ ਮੈਂ ਹਾਈ ਕੌਰਟ ਦਾ ਦਰਵਾਜਾ ਵੀ ਖਕਾਵਾਂਗਾ।

ਖੇਡ ਵਿਭਾਗ ਨੇ ਮਿਤੀ 28-12-2020 ਨੂੰ ਇਸ ਦੀ ਨਿਯੁਕਤੀ ਲਈ ਪੰਜਾਬ ਇੰਸਟਚਿਊਟ ਆਫ ਸਪੋਰਟਸ (ਪੀ.ਆਈ.ਐਸ) ਦੀ ਗਵਰਨਿੰਗ ਕਾਉਂਸਿਲ ਦੀ ਮੀਟਿੰਗ ਮੁੱਖ ਮੰਤਰੀ ਪੰਜਾਬ ਦੀ ਪ੍ਰਧਾਨਗੀ ਵਿਚ ਰੱਖ ਲਈ ਗਈ । ਮੈਨੇ ਇਸ ਅਬੰਧ ਵਿਚ ਮਿਤੀ 27-12-2021 ਅਤੇ 28-10-2021 ਨੂੰ ਦੋ ਪੱਤਰ ਮੀਟਿੰਗ ਤੋਂ, ਪਹਿਲਾਂ ਸਬੂਤਾਂ ਸਹਿਤ ਸਾਰੇ ਮੈਂਬਰਾਂ ਨੂੰ ਪਾਏ ਸੀ, ਇਹਨਾਂ ਪਾਤਰਾਂ ਦੀ ਕਾਪੀ ਨਾਲ ਜਾਣਕਰੀ ਲਈ ਸ਼ਾਮਿਲ ਹੈ।

ਇਸ ਮੀਟਿੰਗ ਦੇ ਏਜੰਡੇ ਨੰਬਰ 4.23 ਜੋਂ ਕਿ ਸ਼੍ਰੀ ਸੁਖਵੀਰ ਸਿੰਘ ਗਰੇਵਾਲ ਦੀ ਬਤੌਰ ਦੁਬਾਰਾ ਡਾਇਰੈਕਟਰ (ਪਾਠਕ੍ਰਮ ਅਤੇ ਸਿਖਲਾਈ) ਦੀ ਨਿਯੁਕਤੀ ਲਈ ਹੈ, ਉਸ ਵਿੱਚ ਕੇਵਲ ਡਾਇਰੈਕਟਰ (ਪਾਠਕ੍ਰਮ ਅਤੇ ਸਿਖਲਾਈ) ਦੀ ਨਿਯੁਕਤੀ ਲਈ ਗਠਿਤ ਕੀਤੀ ਕਮੇਟੀ ਦੀ ਇੰਟਰਵਿਊ ਦੀ ਪਰੋਸੀਡਿੰਗ ਹੀ ਛਾਪੀ ਗਈ ਹੈ ਜਦੋਂ ਕਿ ਖੇਡ ਵਿਭਾਗ ਦਾ ਚਹੇਤਾ ਸੁਖਵੀਰ ਸਿੰਘ ਗਰੇਵਾਲ, ਪਹਿਲਾਂ ਹੀ ਇਸ ਪੋਸਟ ਉਪਰ ਸਾਲ 2018 ਤਕ ਤਾਇਨਾਤ ਰਹਿਣ ਵਕਤ ਉਸ ਵੱਲੋਂ ਗੈਰ ਕਾਨੂੰਨੀ ਤੌਰ ਪਰ ਨਵੀਆਂ ਐਡਮਿਸ਼ਨਾਂ, ਕਰੀਏਸ਼ਨ ਆਫ ਗੇਮਜ਼/ਸੈਂਟਰ ਖੋਹਲਕੇ ਵਿਭਾਗ ਨੂੰ ₹ 69,14,539 ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਜਦੋਂ ਕਿ ਇਹ ਗਵਰਨਿੰਗ ਬਾਡੀ ਦਾ ਵਿਸ਼ਾ ਸੀ ਜੋ ਕਿ ਇਸੇ ਮੀਟਿੰਗ ਦੇ ਏਜੇਂਡਾ ਨੰਬਰ 4.15 ਵਿਚ ਦੋਸ਼ੀ ਐਲਾਨਿਆਂ ਗਿਆ ਹੈ ਅਤੇ ਇਸੇ ਪ੍ਰਕਾਰ ਹੀ ਇਸੇ ਮੀਟਿੰਗ ਦੇ ਏਜੇਂਡਾ ਨੰਬਰ 4.22 ਵਿਚ ਇਸੇ ਸ਼੍ਰੀ ਸੁਖਵੀਰ ਸਿੰਘ ਗਰੇਵਾਲ, ਪੂਰਵਲੇ ਡਾਇਰੈਕਟਰ (ਪਾਠਕ੍ਰਮ ਅਤੇ ਸਿਖਲਾਈ) ਨੂੰ ਫਿਰ ਜਿਸ ਵਿਚੋਂ ਭਾਰਤ ਕੈਟਰਿੰਗ ਤੋਂ 11.50 ਲੱਖ ਰੁਪਏ ਦੀ ਸਮਾਨ ਬਿਨਾਂ ਕਿਸੇ ਸਪਲਾਈ ਆਰਡਰ ਦੇ ਅਣਅਧਿਕਾਰਤ ਖਰੀਦ ਦਾ ਦੋਸ਼ ਸੁਖਬੀਰ ਸਿੰਘ ਗਰੇਵਾਲ ਦਾ ਦੋਸ਼ੀ ਐਲਾਨਿਆਂ ਗਿਆ ਹੈ। ਜਿਸ ਦੀ ਸ਼ਿਕਾਇਤ ਵੀ ਮੈਂ ਹਾਕੀ ਵਿਸਲ੍ਹ ਬਲੋਅਰ ਲਿਖਤੀ ਰੂਪ ਵਿਚ ਦਿੱਤੀ ਹੋਈ ਹੈ ।

ਇੱਥੇ ਹੀ ਬਸ ਨਹੀਂ , ਮੈਸਰਜ਼ Ess Kay ਸਪੋਰਟਸ ਤੋਂ 47.89 ਲੱਖ ਰੁਪਏ ਦਾ ਹੈ । ਵਿਭਾਗ ਦੇ ਇਹ ਪੱਤਰ ਨੰਬਰ sports-da4-17/9831-32 dated 11.8.2017 ਅਤੇ ਪੱਤਰ ਨੰਬਰ PIS/2017/1021 DATED 10.07.2017 ਮੰਗਵਾਕੇ ਦੇਖੇ ਜਾ ਸਕਦੇ ਹਨ, ਅਜਿਹੀਆਂ ਬੇਸ਼ੁਮਾਰ ਘੋਰ ਵਿੱਤੀ ਨਿਯਮੀਆਂ ਅਤੇ ਸਰਕਾਰ ਨੂੰ ਵਿੱਤੀ ਘਾਟੇ ਪਾਉਣ ਵਾਲੇ ਕੇਸ ਹੋਰ ਹਨ ਜਿਹਨਾਂ ਕਰਕੇ ਹੀ ਇਸ ਨੂੰ ਸਾਲ 2018 ਵਿਚ ਉਸ ਸਮੇਂ ਦੇ ਸਕੱਤਰ (ਖੇਡਾਂ) ਪੰਜਾਬ ਸਰਕਾਰ ਨੇ ਹੋਰ ਐਕਸਟੈਨਸ਼ਨ ਨਾ ਦਿੰਦੇ ਵਿੱਤੀ ਘਾਟੇ ਦੀ ਰਿਕਵਰੀ ਗਰੇਵਾਲ ਦੀ ਜੇਬ ਵਿੱਚੋ ਕਰਨ ਦੇ ਹੁਕਮ ਵੀ ਪਾਸ ਹੋਏ ਹਨ, ਜੋਂ ਫਾਈਲਾਂ ਦਾ ਹਿੱਸਾ ਹੈ, ਨੂੰ ਛੁਪਾ ਲਿਆ ਗਿਆ ਹੈ।

ਅਸਲ ਵਿਚ ਮੀਟਿੰਗ ਦੇ ਏਜੇਂਡਾ ਨੰਬਰ 4.15 ਅਤੇ 4.22 ਵਿਚ ਜੋ ਪੁਰਵਲੇ ਡਾਇਰੈਕਟਰ (ਪਾਠਕ੍ਰਮ ਅਤੇ ਸਿਖਲਾਈ) ਦਾ ਵਰਨਣ ਹੈ, ਉਹ ਸ਼੍ਰੀਮਾਨ ਜੀ ਸ਼੍ਰੀ ਸੁਖਵੀਰ ਸਿੰਘ ਗਰੇਵਾਲ ਹੀ ਹਨ ਜੋ ਸਾਲ 2018 ਬਤੌਰ ਡਾਇਰੈਕਟਰ (ਪਾਠਕ੍ਰਮ ਅਤੇ ਸਿਖਲਾਈ) ਰਿਹੇ ਅਤੇ ਘੋਰ ਵਿੱਤੀ ਬੇ-ਨਿਯਮੀਆਂ ਅਤੇ ਸਰਕਾਰੀ ਹਦਾਇਤਾਂ ਦੀ ਉਲੰਘਣਾ ਦੇ ਦੋਸ਼ ਵਿਚ ਹੀ ਇਸ ਨੂੰ ਫਾਰਗ ਕੀਤਾ ਗਿਆ ਸੀ ਅਤੇ ਉਸ ਸਮੇ’ ਦੇ ਸਮਰੱਥ ਅਧਿਕਾਰੀਆਂ ਵੱਲੋ ਬਾਕਾਇਦਾ ਫਾਈਲਾਂ ਉਪਰ ਉਸ ਵੱਲੋਂ ਪਾਏ ਸਰਕਾਰੀ ਵਿੱਤੀ ਘਾਟੇ ਦੀ ਰਿਕਵਰੀ ਉਸ ਕੋਲੋਂ ਕਰਨ ਦੇ ਆਦੇਸ਼ ਵੀ ਪਾਸ ਹੋਏ ਹਨ ਜੋ ਵਿਭਾਗ ਲੂਕਾ ਰਿਹਾ ਹੈ।

ਨਿਯਮਾਂ ਮੁਤਾਬਕ ਜਦੋਂ ਵੀ ਕਿਸੇ ਅਧਿਕਾਰੀ ਨੂੰ ਉਸੇ ਹੀ ਪੱਦ ਉਪਰ ਦੁਬਾਰਾ ਸਰਕਾਰੀ ਦਫਤਰ ਵਿਚ ਭਾਰਤੀ ਕੀਤਾ ਜਾਂਦਾ ਹੈ ਤਾਂ ਉਸ ਦਾ ਪਹਿਲੇ ਵਾਲਾ ਵਰਕ ਤੇ ਕੰਡਕਟ ਦੀ ਰਿਪੋਰਟ ਲਈ ਜਾਂਦੀ ਹੈ, ਪਰ ਸੁਖਵੀਰ ਸਿੰਘ ਗਰੇਵਾਲ ਨੂੰ ਦੁਬਾਰਾ ਡਾਇਰੈਕਟਰ (ਪਾਠਕ੍ਰਮ ਅਤੇ ਸਿਖਲਾਈ) ਨੂੰ ਦੁਬਾਰਾ ਇਸੇ ਪੋਸਟ ਉਪਰ ਤੈਨਾਤ ਕਰਨ ਲਈ ਹਰ ਸਬੂਤਾਂ ਨੂੰ ਛੁਪਾਇਆ ਗਿਆ ਹੈ, ਜਿਸ ਦਾ ਏਜੰਡਾ ਆਈਟਮ ਵਿਚ ਜਾਣ ਬੁੱਝਕੇ ਜਿਕਰ ਨਹੀਂ ਕੀਤਾ ਗਿਆ ਤਾਂ ਕਿ ਮੁੱਖ ਮੰਤਰੀ ਸਾਹਿਬ ਨੂੰ ਹਨੇਰੇ ਵਿਚ ਰੱਖਕੇ ਗਰੇਵਾਲ ਦੀ ਦੁਬਾਰਾ ਨਿਯੁਕਤੀ ਕਰਵਾਈ ਜਾ ਸਕੇ । ਇਹ ਸਾਰੀ ਸੂਚਨਾ ਸਕੱਤਰ (ਖੇਡਾਂ) ਪੰਜਾਬ ਸਰਕਾਰ ਅਤੇ ਡਾਇਰੈਕਟਰ (ਖੇਡਾਂ) ਪੰਜਾਬ ਦੀ ਨਿੱਜੀ ਜਾਣਕਾਰੀ ਵਿਚ ਹੈ ਅਤੇ ਉਹਨਾਂ ਦੇ ਵਟਸਅੱਪ ਉਪਰ ਉਪਲਭਧ ਹੈ।

ਇਸ ਲਈ ਉਪਰੋਕਤ ਮੀਟਿੰਗ ਵਿਚ ਮੀਟੰਗ ਦੇ ਏਜੇਂਡਾ ਨੰਬਰ 4.15 ਅਤੇ 4.22 ਵਿਚ ਦੋਸ਼ੀ ਐਲਾਨੇ 69 ਸਾਲਾਂ ਪੁਰਵਲੇ ਡਾਇਰੈਕਟਰ (ਪਾਠਕ੍ਰਮ ਅਤੇ ਸਿਖਲਾਈ) ਸ਼੍ਰੀ ਸੁਖਵੀਰ ਸਿੰਘ ਗਰੇਵਾਲ ਨੂੰ ਦੁਬਾਰਾ ਏਜੇਂਡਾ ਨੰਬਰ 4.23 ਵਿਚ ਡਾਇਰੈਕਟਰ (ਪਾਠਕ੍ਰਮ ਅਤੇ ਸਿਖਲਾਈ) ਨਹੀੰ ਲਗਾਇਆ ਜਾ ਸਕਦਾ ਜੋ ਸਵੈ ਸਪਸ਼ਟ ਹੈ ਪਰ ਖੇਡ ਵਿਭਾਗ ਜਾਣ ਬੁਝਕੇ ।ਏਜੇਂਡਾ ਨੰਬਰ 4.15 ਅਤੇ 4.22 ਵਿਚ ਦੋਸ਼ੀ ਐਲਾਨੇ 69 ਸਾਲਾਂ ਪੁਰਵਲੇ ਡਾਇਰੈਕਟਰ (ਪਾਠਕ੍ਰਮ ਅਤੇ ਸਿਖਲਾਈ) ਸ਼੍ਰੀ ਸੁਖਵੀਰ ਸਿੰਘ ਗਰੇਵਾਲ ਨੂੰ ਦੁਬਾਰਾ ਏਜੇਂਡਾ ਨੰਬਰ 4.23 ਵਿਚ ਡਾਇਰੈਕਟਰ (ਪਾਠਕ੍ਰਮ ਅਤੇ ਸਿਖਲਾਈ) ਨਿਯੁਕਤ ਕਰਵਾਉਣ ਦੀ ਪ੍ਰਵਾਨਗੀ ਲਈ ਮਿਤੀ 28-12-2021 ਦੀ ਮੀਟਿੰਗ ਦੀ ਪ੍ਰੋਸੀਡਿੰਗ ਮੁਖ ਮੰਤਰੀ ਸਿਹਬ ਦੀ ਤਰਫੋਂ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਇਹ ਵੀ ਹਾਜਿਰ ਕੁਝ ਮੈਂਬਰਾਂ ਵੱਲੋਂ ਮੈਨੂੰ ਸਟੀਕ ਜਾਣਕਾਰੀ ਦਿੱਤੀ ਹੈ ਕਿ 5 ਮਿੰਟ ਤੋਂ ਵੀ ਘੱਟ ਸਮੇਂ ਦੀ ਹੋਈ ਇਸ ਮੀਟਿੰਗ ਵਿਚ ਏਜੰਡਾ ਵਾਰ ਕੋਈ ਵੀ ਡਿਸਕੁਸ਼ਨ ਨਹੀਂ ਹੋਈ।

ਇਸ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਜੇਕਰ ਵਿਭਾਗ ਮਿਤੀ 28-12-2021 ਦੀ ਮੀਟਿੰਗ ਦੀ ਪ੍ਰੋਸੀਡਿੰਗ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੀ ਪਰਵਾਨਗੀ ਲਾਇ ਭੇਜੀ ਜਾਂਦੀ ਹੈ ਤਾਂ ਸ਼੍ਰੀ ਅਜੋਏ ਕੁਮਾਰ, ਸਕੱਤਰ (ਖੇਡਾਂ), ਪੰਜਾਬ ਅਤੇ ਸ਼੍ਰੀ ਪਰਮਿੰਦਰਪਾਲ ਸਿੰਘ ਸੰਧੂ, ਡਾਇਰੈਕਟਰ ਖੇਡਾਂ ਪੰਜਾਬ ਅਤੇ ਡਾਇਰੈਕਟਰ ਜਨਰਲ, ਪੀ ਆਈ ਐੱਸ , ਚੰਡੀਗੜ੍ਹ ਨੂੰ ਬੁਲਾਕੇ ਉਪਰੋਕਤ ਤੱਥਾਂ ਨੂੰ ਜਰੂਰ ਵੈਰੀਫਾਈ ਕੀਤਾ ਜਾਵੇ ਤਾਂ ਕਿ ਮੀਟਿੰਗ ਦੇ ਏਜੇਂਡਾ ਨੰਬਰ 4.15 ਅਤੇ 4.22 ਵਿਚ ਜੋ ਪੁਰਵਲੇ ਡਾਇਰੈਕਟਰ (ਪਾਠਕ੍ਰਮ ਅਤੇ ਸਿਖਲਾਈ) ਜੋ ਸ਼੍ਰੀ ਸੁਖਵੀਰ ਸਿੰਘ ਗਰੇਵਾਲ ਹੀ ਹਨ ਨੂੰ ਸਾਲ 2018 ਘੋਰ ਵਿੱਤੀ ਬੇ-ਨਿਯਮੀਆਂ ਅਤੇ ਸਰਕਾਰੀ ਹਦਾਇਤਾਂ ਦੀ ਉਲੰਘਣਾ ਦੇ ਦੋਸ਼ ਵਿਚ ਹੀ ਇਸ ਨੂੰ ਫਾਰਗ ਕੀਤਾ ਗਿਆ ਸੀ ਅਤੇ ਉਸ ਸਮੇ’ ਦੇ ਸਮਰੱਥ ਅਧਿਕਾਰੀਆਂ ਵੱਲੋ ਬਾਕਾਇਦਾ ਫਾਈਲਾਂ ਉਪਰ ਉਸ ਵੱਲੋਂ ਪਾਏ ਸਰਕਾਰੀ ਵਿੱਤੀ ਘਾਟੇ ਦੀ ਰਿਕਵਰੀ ਉਸ ਕੋਲੋਂ ਕਰਨ ਦੇ ਆਦੇਸ਼ ਵੀ ਪਾਸ ਹੋਏ ਹਨ ਦੀ ਗਲਤ ਨਿਯੁਕਤੀ ਨਾ ਹੋ ਜਾਵੇ ਜਿਸ ਨਾਲ ਸਰਕਾਰ ਦਾ ਅਕਸ ਖ਼ਰਾਬ ਨਾ ਹੋਵੇ ਅਤੇ ਮੈਂਨੂੰ ਇਸ ਮੰਤਵ ਲਈ ਮਾਨਯੋਗ ਹੈ ਕੋਰਟ ਦਾ ਦਰਵਾਜਾ ਨਾ ਖੜੱਕਾਣਾਂ ਪਵੇ।