
ਬਿਊਰੋ : ਉੱਨਤ ਭਾਰਤ ਅਭਿਆਨ ਨੂੰ ਸਾਖਿਰ ਕਰਨ ਲਈ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਰਹਿਨੁਮਾਈ ਹੇਠ ਅੱਜ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਮਕੈਨੀਕਲ ਵਿਭਾਗ ਦੇ ਮੁੱਖੀ ਮੈਡਮ ਰਿੱਚਾ ਅਰੋੜਾ ਦੀ ਅਗਵਾਈ ਵਿੱਚ ਪੇਂਡੂ ਵਿਕਾਸ ਪ੍ਰਤੀ ਕਾਨੂੰਨੀ ਪਹਿਲੂ ਅਤੇ ਕਰਤੱਵ ਸਬੰਧੀ ਸੈਮੀਨਾਰ ਕੀਤਾ ਗਿਆ। ਭਾਰਤ ਸਰਕਾਰ ਵਲੋਂ ਨਵੀਆਂ ਤਕਨੀਕਾਂ ਨੂੰ ਘਰ- ਘਰ ਪਹੁੰਚਾਉਣ ਲਈ ਵਿੱਢੀ ਗਈ ਸੀ.ਡੀ.ਟੀ.ਪੀ. ਸਕੀਮ ਦੇ ਤਹਿਤ ਪ੍ਰੋ. ਕਸ਼ਮੀਰ ਕੁਮਾਰ ਕੋਆਰਡੀਨੇਟ੍ਰ ਦੀ ਟੀਮ ਦੁਆਰਾ ਇਸ ਸੈਮੀਨਾਰ ਦਾ ਆਰੰਭ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉੱਨਤ ਭਾਰਤ ਅਭਿਆਨ ਦੀ ਦੇਖ – ਰੇਖ ਆਈ.ਆਰ.ਡੀ, ਆਈ.ਆਈ.ਟੀ, ਨਵੀ ਦਿੱਲੀ ਕਰ ਰਹੀ ਹੈ, ਜਿਸ ਦਾ ਮੁੱਖ – ਮੰਤਵ ਪਿੰਡਾਂ ਦੀਆਂ ਦਰਪੇਸ਼ ਸਮੱਸਿਆਵਾਂ ਦਾ ਢੁਕਵਾਂ ਹੱਲ ਲੱਭਣਾ ਹੈ। ਕੁਮਾਰ ਸੰਭਵ (ਐਡਵੋਕੇਟ) ਨੇ ਮੁੱਖ ਬੁਲਾਰੇ ਦੀ ਭੂਮਿਕਾ ਨਿਭਾਈ। ਉਨ੍ਹਾਂ ਨੇ ਪੇਂਡੂ ਵਿਕਾਸ ਪ੍ਰਤੀ ਕਾਨੂੰਨੀ ਪਹਿਲੂ ਅਤੇ ਕਰਤੱਵਾਂ ਬਾਰੇ ਵਿੱਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਿਸਥਾਰ ਪੂਰਵਕ ਚਾਨਾਂ ਪਾਇਆ ਅਤੇ ਉਨ੍ਹਾਂ ਨੂੰ ਆਪਣਾ ਮੁੱਢਲਾ ਫਰਜ ਨਿਭਾਉਣ ਲਈ ਪ੍ਰੇਰਿਤ ਕੀਤਾ। ਕੋਆਰਡੀਨੇਟ ਨੇ ਬੱਚਿਆਂ ਨੂੰ ਭਾਰਤ ਦੇ ਸਰਵਪੱਖੀ ਵਿਕਾਸ ਵਿੱਚ ਹਿੱਸਾ ਲੈਣ ਦੀ ਪੁਰਜੋਰ ਅਪੀਲ ਕੀਤੀ ਤਾਂਕਿ ਸਾਡਾ ਦੇਸ਼ ਦੁਨੀਆਂ ਵਿੱਚ ਆਪਣਾ ਨਾਮਨਾ ਖੱਟ ਸਕੇ। ਇਸ ਵਿੱਚ ਲੱਗ – ਭੱਗ 80 ਵਿਦਿਆਰਥੀਆਂ ਨੇ ਭਾਗ ਲਿਆ। ਮੈਡਮ ਰਿੱਚਾ ਅਰੋੜਾ ਜੀ ਨੇ ਸਾਰੇ ਭਾਗੀਦਾਰਾਂ ਨੂੰ ਸੈਂਮੀਨਾਰ ਵਿੱਚ ਸ਼ਾਮਿਲ ਹੋਣ ਦੀ ਵਧਾਈ ਦਿੱਤੀ। ਮਕੈਨੀਕਲ ਵਿਭਾਗ ਵਲੋਂ ਗੌਰਵ ਸ਼ਰਮਾਂ, ਅਮਿੰਤ ਸ਼ਰਮਾਂ, ਸੁਸ਼ਾਂਤ ਸ਼ਰਮਾਂ ਅਤੇ ਰੋਹਿਤ ਹਾਜਿਰ ਸਨ। ਜਿੱਥੇ ਪ੍ਰਭੂ ਦਿਆਲ ਨੇ ਕੋਆਰਡੀਨੇਟ ਦੀ ਭੂਮੀਕਾ ਨਿਭਾਈ ਉੱਥੇ ਮੈਡਮ ਨੇਹਾ (ਸੀ. ਡੀ. ਕੰਸਲਟੈਂਟ) ਦੇ ਅਥਾਹ ਯਤਨਾਂ ਸਦਕਾ ਇਹ ਸੈਮੀਨਾਰ ਸਾਰਿਆਂ ਦੇ ਦਿਲਾਂ ਤੇ ਅਮਿੱਟ ਛਾਪ ਛੱਡ ਗਿਆ।










