
ਬਿਊਰੋ : ਮੇਹਰ ਚੰਦ ਪੋਲੀਟੈਕਨਿਕ ਕਲਾਜ ਜਲੰਦਰ ਵਿਖੇ ਐਨ.ਬੀ.ਏ. ਐਕਰੀਡੀਟੇਸ਼ਨ ਵਿਸ਼ੇ ਤੇ ਦੋ ਦਿਵਸੀ ਵਰਕਸ਼ਾਪ ਆਰੰਭ ਹੋਈ, ਜਿਸ ਨੂੰ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਟੇਕਨੋਲਜੀ ਲੌਂਗੋਵਾਲ ਦੀ ਮਾਰਗਦਰਸ਼ਨ ਟੀਮ ਵਲੋਂ ਏ.ਆਈ.ਜੀ.ਟੀ. ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਵਾਇਆ ਜਾ ਰਿਹਾ ਹੈ। ਪ੍ਰੋ . ਆਰ.ਕੇ. ਗਰਗ ਡਾਇਰੈਕਟਰ ਐਨ.ਆਈ ਟੀ. ਜਲੰਧਰ ਮੁੱਖ ਮਹਿਮਾਨ ਦੇ ਤੌਰ ਤੇ ਪਧਾਰੇ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਫੁੱਲਾਂ ਦੇ ਗੁਲਦਸਤੇ ਨਾਲ ਉਹਨਾਂ ਦਾ ਸਵਾਗਤ ਕੀਤਾ। ਸਲਾਈਟ ਲੌਂਗੋਵਾਲ ਦੇ ਡਾਇਰੈਕਟਰ ਪ੍ਰੋ. ਸ਼ੈਲੇਂਦਰ ਜੈਨ ਆਨਲਾਈਨ ਮੋਡ ਰਾਹੀਂ ਵਰਕਸ਼ਾਪ ਨਾਲ ਜੁੜੇ।ਆਰੰਭ ਵਿੱਚ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਾਲਜ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦੇ ਹੋਏ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਪ੍ਰੋ. ਅਜਾਤ ਸਤਰੂ ਅਰੋੜਾ ਨੇ ਹੋਣ ਵਾਲੀ ਸਮੁੱਚੀ ਵਰਕਸ਼ਾਪ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਪ੍ਰੋ . ਸ਼ੈਲੇਂਦਰ ਜੈਨ ਜੀ ਨੇ ਗੁਡ ਗਵਰਨੈਸ ਅਤੇ ਪ੍ਰਸ਼ਾਸਕੀ ਲੋੜਾਂ ਦੀ ਜਾਣਕਾਰੀ ਦਿੱਤੀ। ਪ੍ਰੋ. ਸੁਤਾ ਮੈਣੀ ਨੇ ਐਨ.ਬੀ.ਏ. ਪ੍ਰੋਸੇਸ ਸੰਬਧੀ ਬਹੁਤ ਹੀ ਸੂਖਮ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਪ੍ਰੋ. ਗਰਗ ਨੇ ਕਿਹਾ ਕਿ ਸਾਰੀਆਂ ਵਧੀਆਂ ਸੰਸਥਾਵਾਂ ਨੂੰ ਐਕਰੀਡੀਟੇਸ਼ਨ ਕਰਵਾਉਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਮੇਹਰ ਚੰਦ ਪੋਲੀਟੈਕਨਿਕ ਉੱਤਰ ਭਾਰਤ ਦੀ ਇੱਕ ਬੇਹਤਰੀਨ ਸੰਸਥਾ ਹੈ ਤੇ ਇਸ ਨੂੰ ਐਨ.ਆਈ.ਟੀ. ਵਲੋਂ ਜੋ ਵੀ ਮਦਦ ਚਾਹੀਦੀ ਹੈ। ਉਹ ਕਰਨ ਨੂੰ ਤਿਆਰ ਹਨ। ਅੰਤ ਵਿੱਚ ਪ੍ਰੋ. ਆਰ.ਕੇ.ਸਕਸੇਨਾ ਨੇ ਵੋਟ ਆਫ ਥੱਕਸ ਕੀਤਾ। ਡਾ. ਰਜੀਵ ਭਾਟੀਆ ਨੇ ਮੰਚ ਸੰਚਾਲਨ ਬਹੁਤ ਹੀ ਸੁਚਜੇ ਢੰਗ ਨਾਲ ਕੀਤਾ। ਪ੍ਰੋਗਰਾਮ ਵਿੱਚ ਮੋਹਰ ਚੰਦ ਪੋਲੀਟੈਕਨਿਕ ਦੇ ਵਿਭਾਗ ਮੁੱਖੀਆਂ ਤੋਂ ਇਲਾਵਾ 25 ਸਟਾਫ ਮੈਂਬਰ ਵੀ ਭਾਗ ਲੈ ਰਹੇ ਹਨ।










