



ਬਿਊਰੋ : ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਵਲੋਂ ਤਕਨੀਕੀ ਸਿੱਖਿਆ ਰਾਹੀਂ ਨੋਜਵਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਦੇ ਤਹਿਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਆਡੀਨੇਟਰ ਦੀ ਅਗਵਾਈ ਹੇਠ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਵਲੋਂ ਆਪਣੇ ਪਸਾਰ ਕੇਂਦਰ ਪਿੰਡ ਢਿਲਵਾਂ (ਕਪੂਰਥਲਾ) ਵਿਖੇ ਸਵੈ – ਸੇਵੀ ਸੰਸਥਾ “ਢਿਲਵਾਂ ਡਿਵੈਲਪਮੈਂਟ” ਸੋਸਾਇਟੀ ਦੇ ਸਹਿਯੋਗ ਨਾਲ ਇੱਕ “ਸਰਟੀਫਿਕੇਟ ਵੰਡ ਸਮਾਰੋਹ” ਅਯੋਜਿਤ ਕੀਤਾ ਗਿਆ।ਸ. ਹਰਜੀਤ ਸਿੰਘ ਢਿਲੋ (ਚੇਅਰਮੈਨ ਸੋਸਾਇਟੀ) ਨੇ ਉਚੇਚੇ ਤੋਰ ਤੇ ਆਨਲਾਇਨ ਹਾਜਿਰ ਹੋ ਕੇ ਬੱਚਿਆ ਨੂੰ ਆਸ਼ੀਰਵਾਦ ਦਿੱਤਾ। ਇਸ ਪ੍ਰਸਾਰ ਕੇਂਦਰ ਵਿਖੇ ਸੀ. ਡੀ. ਟੀ. ਪੀ. ਵਿਭਾਗ ਵਲੋਂ ਸਿੱਖਿਆਰਥੀਆਂ ਨੂੰ ਕੰਪਿਊਟਰ ਐਪਲੀਕੇਸ਼ਨ, ਕਟਿੰਗ – ਟੇਲਰਿੰਗ ਅਤੇ ਬਿਊਟੀਸ਼ਨ ਦੇ 6-6 ਮਹੀਨੇ ਦੇ ਕੋਰਸ ਕਰਵਾਏ ਜਾਂਦੇ ਹਨ ਤਾਂਕਿ ਸਿੱਖਿਆਰਥੀ ਸਿੱਖਿਅਤ ਹੋ ਕੇ ਉੱਦਮੀ ਬਨਣ ਅਤੇ ਆਪਣੀ ਜੀਵਕਾ ਕਮਾਉਣ।ਮੈਡਮ ਰਾਜਬੀਰ ਕੌਰ (ਟ੍ਰੇਨਰ ਕਟਿੰਗ ਟੇਲਰਿੰਗ), ਮੈਡਮ ਤਰਨਦੀਪ ਕੌਰ (ਟ੍ਰੇਨਰ ਬਿਊਟੀਸ਼ਨ), ਅਤੇ ਕੁਨਾਲ ਅਰੋੜਾ (ਟ੍ਰੇਨਰ ਕੰਪਿਊਟਰ ਐਪਲੀਕੇਸ਼ਨ) ਨੇ ਇਹਨਾਂ ਸਿੱਖਿਆਰਥੀਆਂ ਨੂੰ ਸਿੱਖਿਅਤ ਕੀਤਾ।ਅੱਜ ਕੋਰਸ ਪੂਰਾ ਹੋਣ ਉਪਰੰਤ 19 ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਢੇ ਗਏ। ਭਾਰਤ ਸਰਕਾਰ ਦੇ “ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ” ਦੀ ਸਰਵਪੱਖੀ ਸਕੀਮ ਦੇ ਜਾਗਰੂਕ ਪੱਖ ਨੂੰ ਉਂਜਾਗਰ ਕਰਨ ਲਈ ਇਸ ਵਿਸ਼ੇਸ਼ ਮੋਕੇ ਤੇ ਇੰਟ੍ਰਨਲ ਕੋਆਡੀਨੇਟਰ ਨੇ ਸਿੱਖਿਆਰਥੀਆਂ ਨੂੰ ਸਮੇਂ ਦੇ ਹਾਣੀ ਹੋਣ ਅਤੇ ਹੁਨਰ ਮੰਦ ਬਣ ਕੇ ਸਮਾਜ ਵਿੱਚ ਅੱਗੇ ਵਧਣ ਦਾ ਸੁਨੇਹਾ ਦਿੱਤਾ। ਉਨ੍ਹਾ ਸਿੱਖਿਆਰਥੀਆਂ ਨੂੰ ਤਕਨੀਕੀ ਸਿੱਖਿਆ ਨਾਲ ਜੁੜ ਕੇ ਦੇਸ਼ ਅਤੇ ਸਮਾਜ ਦੇ ਸਰਵਪੱਖੀ ਵਿਕਾਸ ਵਿੱਚ ਹਿੱਸਾ ਪਾਉਣ ਦੀ ਗੱਲ ਕਹੀ। ਜਿੱਥੇ ਮੈਡਮ ਨੇਹਾ (ਸੀ . ਡੀ . ਕੰਸਲਟੈਂਟ) ਵਲੋਂ ਲੜਕੀਆਂ ਨੂੰ ਨਾਰੀ ਸ਼ਕਤੀ ਪ੍ਰਤੀ ਸੰਬੋਧਨ ਕੀਤਾ ਗਿਆ ਉੱਥੇ ਨਵੇ ਫੈਲ ਰਹੇ ਵਾਇਰਸ (ਐਮੀਕਰੋਮ) ਪ੍ਰਤੀ ਵੀ ਜਾਗਰੂਕ ਕੀਤਾ ਗਿਆ। ਨੌਜਵਾਨਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਵਿਭਾਗ ਵਲੋਂ ਇੱਕ ਰੰਗੀਨ ਇਸ਼ਤਿਹਾਰ ਜਾਰੀ ਕੀਤਾ ਗਿਆ।ਇਹ ਸਮਾਰੋਹ ਸਾਰਿਆ ਦੇ ਦਿੱਲਾਂ ਤੇ ਅਮਿੱਟ ਛਾਪ ਛੱਡ ਗਿਆ।










