Home Education ਕੇ.ਐਮ.ਵੀ. ਦੀਆਂ ਬੀ.ਵੌਕ ਮੈਨੇਜਮੇਂਟ ਐਂਡ ਸੈਕਰੀਟੇਰੀਅਲ ਪ੍ਰੈਕਟਸਿਸ ਦੀਆਂ ਵਿਦਿਆਰਥਣਾਂ ਨੇ ਹਾਸਲ ਕੀਤੇ...

ਕੇ.ਐਮ.ਵੀ. ਦੀਆਂ ਬੀ.ਵੌਕ ਮੈਨੇਜਮੇਂਟ ਐਂਡ ਸੈਕਰੀਟੇਰੀਅਲ ਪ੍ਰੈਕਟਸਿਸ ਦੀਆਂ ਵਿਦਿਆਰਥਣਾਂ ਨੇ ਹਾਸਲ ਕੀਤੇ ਸ਼ਾਨਦਾਰ ਪ੍ਰੀਖਿਆ ਨਤੀਜੇ

ਬਿਊਰੋ : ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਦੀਨ ਦਿਆਲ ਉਪਾਧਿਆਏ ਕੌਸ਼ਲ ਕੇਂਦਰ ਦੇ ਅੰਤਰਗਤ ਸਫ਼ਲਤਾਪੂਰਵਕ ਚੱਲ ਰਹੇ ਪ੍ਰੋਗਰਾਮ ਬੀ.ਵੌਕ ਮੈਨੇਜਮੇਂਟ ਐਂਡ ਸੈਕਰੀਟੇਰੀਅਲ ਪ੍ਰੈਕਟਸਿਸ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰੀਖਿਆ ਨਤੀਜੇ ਹਾਸਿਲ ਕਰਕੇ ਵਿਦਿਆਲਾ ਦਾ ਮਾਣ ਵਧਾਇਆ। ਵਿਦਿਆਲਾ ਨੂੰ ਪ੍ਰਾਪਤ ਆਟੋਨਾਮਸ ਦਰਜੇ ਦੇ ਅੰਤਰਗਤ ਆਯੋਜਿਤ ਹੋਈਆਂ ਇਨ੍ਹਾਂ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਸਮੈਸਟਰ ਛੇਵੇਂ ਵਿੱਚੋਂ ਨਵਨੀਤ ਕੌਰ 8.65 ਐੈੱਸ.ਜੀ.ਪੀ.ਏ. ਦੇ ਨਾਲ ਪਹਿਲੇ ਸਥਾਨ ‘ਤੇ ਰਹੀ ਅਤੇ ਸਰੋਜਨੀ ਨੇ 8.36 ਐਸ.ਜੀ.ਪੀ.ਏ. ਦੇ ਨਾਲ ਦੂਸਰਾ ਸਥਾਨ ਆਪਣੇ ਨਾਮ ਕਰਵਾਇਆ। ਇਸਦੇ ਨਾਲ ਹੀ ਸਮੈਸਟਰ ਚੌਥੇ ਦੇ ਪ੍ਰੀਖਿਆ ਨਤੀਜਿਆਂ ਵਿੱਚੋਂ ਮਨਦੀਪ ਕੌਰ ਨੇ 8.83 ਐੱਸ.ਜੀ.ਪੀ.ਏ. ਹਾਸਿਲ ਕਰਕੇ ਪਹਿਲਾ ਸਥਾਨ ਆਪਣੇ ਨਾਮ ਕਰਵਾਇਆ ਜਦਕਿ 8.82 ਐਸ. ਜੀ.ਪੀ.ਏ. ਦੇ ਨਾਲ ਗੁਰਪਿੰਦਰ ਕੌਰ ਦੂਸਰੇ ਸਥਾਨ ‘ਤੇ ਰਹੀ। ਇਸ ਤੋਂ ਇਲਾਵਾ ਸਮੈਸਟਰ ਦੂਸਰੇ ਦੇ ਪ੍ਰੀਖਿਆ ਨਤੀਜਿਆਂ ਵਿਚ ਦਲਜਿੰਦਰ ਕੌਰ 8.63 ਐੱਸ.ਜੀ.ਪੀ.ਏ. ਹਾਸਿਲ ਕਰਕੇ ਪਹਿਲੇ ਸਥਾਨ ‘ਤੇ ਅਤੇ ਮਲਿਕਾ 8.6 ਐੱਸ.ਜੀ.ਪੀ.ਏ. ਦੇ ਨਾਲ ਦੂਸਰੇ ਸਥਾਨ ‘ਤੇ ਰਹੀ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਸ਼ਾਨਦਾਰ ਪ੍ਰੀਖਿਆ ਨਤੀਜਿਆਂ ਦੇ ਲਈ ਹੋਣਹਾਰ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਨਾਲ ਹੀ ਡਾ. ਗੋਪੀ ਸ਼ਰਮਾ, ਡਾਇਰੈਕਟਰ, ਕੌਸ਼ਲ ਕੇਂਦਰ, ਡਾ. ਸਬੀਨਾ ਬੱਤਰਾ, ਕੋਰਸ ਇੰਚਾਰਜ ਅਤੇ ਡਿੰਪਲ ਦੇ ਨਾਲ-ਨਾਲ ਸਮੂਹ ਅਧਿਆਪਕਾਂ ਦੁਆਰਾ ਵਿਦਿਆਰਥਣਾਂ ਨੂੰ ਪ੍ਰਦਾਨ ਕੀਤੇ ਜਾਂਦੇ ਉਚਿਤ ਮਾਰਗਦਰਸ਼ਨ ਦੀ ਸ਼ਲਾਘਾ ਕੀਤੀ।