Home Education ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ ‘ਰੂਰਲ ਡਿਵੈਲਪਮੈਂਟ’ ਵਿਭਾਗ ਵਲੋਂ ਸਰਟੀਫਿਕੇਟਾਂ ਦੀ...

ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ ‘ਰੂਰਲ ਡਿਵੈਲਪਮੈਂਟ’ ਵਿਭਾਗ ਵਲੋਂ ਸਰਟੀਫਿਕੇਟਾਂ ਦੀ ਵੰਡ

ਬਿਊਰੋ : ਡੀ.ਏ.ਵੀ ਮੈਨਟਜਿੰਗ ਕਮੇਟੀ ਨਵੀਂ ਦਿੱਲੀ ਦੀ ਅਗਾਹ ਵਧੂ ਸੋਚ ਰਾਹੀਂ ਪਛੜੇ ਨੋਜਵਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਚਲਾਏ ਜਾ ਰਹੇ ਤਕਨੀਕੀ ਕੋਰਸਾਂ ਤਹਿਤ ਅੱਜ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਅਗਵਾਈ ਹੇਠ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ ਰੂਰਲ ਡਿਵੈਲਪਮੈਂਟ ਵਿਭਾਗ ਵਲੋਂ ਕੋਰਸ ਪੂਰਾ ਕਰਨ ਵਾਲੇ ਵਿੱਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇੰਟ੍ਰਨਲ ਕੋਆਰਡੀਨੇਟਰ ਪ੍ਰੋ. ਕਸ਼ਮੀਰ ਕੁਮਾਰ ਜੀ ਨੇ ਦੱਸਿਆ ਕਿ ਵਿਭਾਗ ਵਲੋਂ ਡੀਜਲ ਮਕੈਨਿਕ, ਰੈਫ੍ਰੀਜਿਰੇਸ਼ਨ ਅਤੇ ਏਅਰ ਕੰਡੀਸ਼ਨ ਦੇ ਸਾਲ – ਸਾਲ ਦੇ ਕੋਰਸ ਬਹੁਤ ਹੀ ਘੱਟ ਫ਼ੀਸਾਂ ਤੇ ਚਲਾਏ ਜਾ ਰਹੇ ਹਨ। ਇਨ੍ਹਾਂ ਕੋਰਸਾਂ ਨੂੰ ਪ੍ਰਾਪਤ ਕਰਨ ਉਪ੍ਰੰਤ ਵਿੱਦਿਆਰਥੀ ਰੋਜਗਾਰ ਪ੍ਰਾਪਤ ਕਰਕੇ ਆਪਣੇ ਪੈਰਾਂ ਤੇ ਖੜਦੇ ਹਨ ਜਿਸ ਨਾਲ ਬੇਰੋਜਗਾਰੀ ਦੂਰ ਹੁੰਦੀ ਹੈ।ਡੀਜਲ ਮਕੈਨਿਕ ਦੇ 11 ਅਤੇ ਰੈਫ੍ਰੀਜਿਰੇਸ਼ਨ ਅਤੇ ਏਅਰ ਕੰਡੀਸ਼ਨ ਦੇ 16 ਵਿੱਦਿਆਰਥੀਆਂ ਨੇ ਸ਼੍ਰੀ ਸੁਰੇਸ਼ ਕੁਮਾਰ (ਟੇਨਰ ਡੀਜਲ ਮਕੈਨਿਕ) ਅਤੇ ਮਨੋਜ ਕੁਮਾਰ (ਟ੍ਰੇਨਰ ਰੈਫ੍ਰੀਜਿਰੇਸ਼ਨ ਅਤੇ ਏਅਰ ਕੰਡੀਸ਼ਨ) ਦੀ ਅਗਵਾਈ ਵਿੱਚ ਆਪਣੀ ਟ੍ਰੇਨਿੰਗ ਸਮਾਪਤ ਕੀਤੀ। ਮਾਣਯੋਗ ਪ੍ਰਿੰਸੀਪਲ ਸਾਹਿਬ ਨੇ ਸਾਰੇ ਵਿੱਦਿਆਰਥੀਆਂ ਨੂੰ ਵਧਾਈ ਦਿੰਦਿਆਂ ਰੋਜਗਾਰ ਪ੍ਰਾਪਤ ਕਰਨ ਲਈ ਆਸ਼ੀਰਵਾਰ ਦਿੱਤਾ। ਜਸਵਿੰਦਰ ਸਿੰਘ ਅਤੇ ਮੈਡਮ ਨੇਹਾ (ਕੰਸਲਟੈਂਟ) ਦੇ ਸਹਿਯੋਗ ਨਾਲ ਇਹ ਸਰਟੀਫਿਕੇਟ ਵੰਡ ਸਮਾਰੋਹ ਨੇਪੜੇ ਚੜਿਆ।