


ਬਿਊਰੋ : ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਮੈਥੇਮੈਟਿਕਸ ਦੁਆਰਾ ਮੈਥੇਮੈਟੀਕਲ ਕੁਇਜ਼ ਮਸਤਿਸ਼ਕ-21 ਦਾ ਆਯੋਜਨ ਕਰਵਾਇਆ ਗਿਆ। ਰੈਪਿਡ ਫਾਇਰ, ਹੂ ਐਮ ਆਈ, ਐਮ.ਸੀ.ਕਿਉ. ਪ੍ਰਾਬਲਮ ਸਾਲਵਿੰਗ, ਵੀਡੀਓ ਕਲਿਪਿੰਗ ਬਰਜਰ ਆਦਿ ਜਿਹੇ ਚਾਰ ਰਾਊਂਡ ‘ਤੇ ਆਧਾਰਿਤ ਇਸ ਕੁਇਜ਼ ਦੇ ਵਿੱਚ ਕਾਲਜ ਅਤੇ ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾਂ ਨੇ ਵੱਧ-ਚਡ਼੍ਹ ਕੇ ਭਾਗ ਲਿਆ।
ਆਰੀਆ ਭੱਟ, ਬ੍ਰਹਮਗੁਪਤ, ਭਾਸਕਰ ਅਤੇ ਬੋਧੀਯਾਨ ਜਿਹੀਆਂ ਚਾਰ ਟੀਮਾਂ ਦੇ ਵਿਚ ਵਿਦਿਆਰਣਾਂ ਨੇ ਭਾਗ ਲੈਂਦੇ ਹੋਏ ਵਿਦਿਆਰਥਣਾਂ ਨੇ ਆਪਣੀ ਪ੍ਰਤਿਭਾ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਵਿਦਿਆਰਥਣ ਰਾਧਿਕਾ, ਲਵਲੀਨ, ਅਨੁਰਾਧਾ ਅਤੇ ਜੰਨਤ ਦੀ ਟੀਮ ਆਰੀਆ ਭੱਟ ਨੇ ਇਸ ਮੁਕਾਬਲੇ ਵਿੱਚ ਆਪਣੀ ਜਿੱਤ ਦਰਜ ਕੀਤੀ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਸਮੂਹ ਜੇਤੂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਅਜਿਹੇ ਆਯੋਜਨ ਵਿਦਿਆਰਥੀਆਂ ਨੂੰ ਆਪਣੇ ਵਿਸ਼ੇ ਦੀ ਸਮਝ ਅਤੇ ਸੂਝ ਪ੍ਰਦਾਨ ਕਰਨ ਦੇ ਵਿੱਚ ਬੇਹੱਦ ਕਾਰਗਰ ਸਾਬਿਤ ਹੁੰਦੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਇਸ ਸਫਲ ਆਯੋਜਨ ਦੇ ਲਈ ਵੀਨਾ ਦੀਪਕ, ਮੁਖੀ, ਗਣਿਤ ਵਿਭਾਗ, ਆਨੰਦ ਪ੍ਰਭਾ ਅਤੇ ਸਮੂਹ ਅਧਿਆਪਕਾਂ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।











