


ਬਿਊਰੋ : ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 38ਵਾਂ ਮਹਾਨ ਕੀਰਤਨ ਦਰਬਾਰ ਦਸਮੇਸ਼ ਸੇਵਕ ਸਭਾ ਵੱਲੋਂ ਮਿਤੀ 27 ਨਵੰਬਰ ਦਿਨ ਸ਼ਨੀਵਾਰ ਨੂੰ ਦਸਮੇਸ਼ ਪਾਰਕ ਚਹਾਰ ਬਾਗ ਜਲੰਧਰ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿਚ ਰਹਿਰਾਸ ਸਾਹਿਬ ਜੀ ਦਾ ਪਾਠ ਹੋਵੇਗਾ ਉਪਰੰਤ ਗੁਰਦੁਆਰਾ ਦੀਵਾਨ ਅਸਥਾਨ, ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦੁਰ ਸੈਂਟਰਲ ਟਾਊਨ, ਗੁਰਦੁਆਰਾ ਸਾਹਿਬ ਰਸਤਾ ਮੁਹੱਲਾ ਦੀਆਂ ਇਸਤਰੀ ਸਤਿਸੰਗ ਸਭਾਵਾਂ ਵੱਲੋਂ ਕੀਰਤਨ ਕੀਤਾ ਜਾਵੇਗਾ। ਇਸ ਕੀਰਤਨ ਦਰਬਾਰ ਵਿੱਚ ਪੰਥ ਪ੍ਰਸਿੱਧ ਰਾਗੀ ਭਾਈ ਦਵਿੰਦਰ ਸਿੰਘ ਜੀ ਖਾਲਸਾ (ਖੰਨੇ ਵਾਲੇ) ਅਤੇ ਬੀਬੀ ਬਲਵਿੰਦਰ ਕੌਰ (ਖਡੂਰ ਸਾਹਿਬ ਵਾਲੇ) ਆਪਣੇ ਕੀਰਤਨ ਰਹੀ ਸੰਗਤਾਂ ਨੂੰ ਨਿਹਾਲ ਕਰਨਗੇ। ਉਪਰੰਤ ਅਰਦਾਸ ਹੋਵੇਗੀ ਅਤੇ ਗੁਰੂ ਕੇ ਅਟੁੱਟ ਲੰਗਰ ਵਰਤਾਏ ਜਾਣਗੇ। ਦਸਮੇਸ਼ ਸੇਵਕ ਸਭਾ ਦੇ ਸਾਰੇ ਮੈਂਬਰਾਂ ਵੱਲੋਂ ਆਪ ਸਭ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰ ਸਹਿਤ ਹਾਜ਼ਰੀ ਭਰੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਕੀਰਤਨ ਦਰਬਾਰ ਦੇ ਸੰਬੰਧ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਇੱਕ ਮੀਟਿੰਗ ਕੀਤੀ ਗਈ।
ਇਸ ਮੌਕੇ ਨਿਰਮਲ ਸਿੰਘ ਬੇਦੀ,ਗੁਰਮੀਤ ਸਿੰਘ ਬਿੱਟੂ,ਗੁਰਮੀਤ ਸਿੰਘ ਰੂਬੀ, ਸੰਜੈ ਕੋਚਰ, ਸੰਜੀਵ ਪੁਸਰੀ, ਅਮਿਤ ਸਹਿਗਲ, ਇੰਦਰਜੀਤ ਸਿੰਘ, ਗੁਰਮੀਤ ਸਿੰਘ ਬਾਵਾ ਹੀਰਾ ਸਿੰਘ, ਹਰਵਿੰਦਰ ਸਿੰਘ, ਪਰਨੀਤ ਸਿੰਘ, ਜਸਵਿੰਦਰ ਸਿੰਘ, ਮਨਜੀਤ ਸਿੰਘ, ਰਾਹੁਲ ਜੁਨੇਜਾ, ਜਸਕੀਰਤ ਸਿੰਘ ਜੱਸੀ, ਨਿਤਿਸ਼ ਮਹਿਤਾ, ਮੁਨੀਸ਼ ਰਾਣਾ, ਕੁਲਦੀਪ ਅਰੋੜਾ, ਹਰਸਿਮਰਨ ਸਿੰਘ, ਵਰੁਣ ਮਹਿਤਾ, ਗੌਰਵ ਜੁਨੇਜਾ, ਹਰਸ਼ਵਿੰਦਰ ਸਿੰਘ, ਹਰਮਨ ਸਿੰਘ ਆਦਿ ਸ਼ਾਮਿਲ ਸਨ।











