Home Education ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਨੇ ਕੁਕਿੰਗ ਮੁਕਾਬਲੇ ‘ਚ ਦੂਸਰੇ ਸਥਾਨ ਦੇ ਨਾਲ-ਨਾਲ ਨਕਦ...

ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਨੇ ਕੁਕਿੰਗ ਮੁਕਾਬਲੇ ‘ਚ ਦੂਸਰੇ ਸਥਾਨ ਦੇ ਨਾਲ-ਨਾਲ ਨਕਦ ਇਨਾਮ ਹਾਸਿਲ ਕੀਤਾ

ਬਿਊਰੋ : ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਦੀਨ ਦਿਆਲ ਉਪਾਧਿਆਏ ਕੌਸ਼ਲ ਕੇਂਦਰ ਦੇ ਅੰਤਰਗਤ ਸਫਲਤਾਪੂਰਵਕ ਚਲਾਏ ਜਾ ਰਹੇ ਬੀ.ਵੌਕ (ਨਿਊਟ੍ਰੀਸ਼ੀਅਨ, ਐਕਸਰਸਾਈਜ਼ ਐਂਡ ਹੈਲਥ) ਦੀਆਂ ਵਿਦਿਆਰਥਣਾਂ ਨੇ ਕੁਕਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਵਿਦਿਆਲਾ ਦਾ ਮਾਣ ਵਧਾਇਆ। ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਦੁਆਰਾ ਆਯੋਜਿਤ ਇਸ ਮੁਕਾਬਲੇ ਵਿੱਚ ਵਿਦਿਆਰਥਣ ਅਰਸ਼ਦੀਪ ਅਤੇ ਅਕਸ਼ਿਤਾ ਨੇ ਆਪਣੀ ਬੇਹੱਦ ਸਿਰਜਣਾਤਮਕ ਪੇਸ਼ਕਾਰੀ ਦੇ ਨਾਲ ਮੁਕਾਬਲੇ ਚੋਂ ਦੂਸਰਾ ਸਥਾਨ ਹਾਸਿਲ ਕਰਨ ਤੋਂ ਇਲਾਵਾ 3000 ਰੁਪਏ ਰੁਪਏ ਦੀ ਨਕਦ ਧਨ ਰਾਸ਼ੀ ਵੀ ਇਨਾਮ ਵਜੋਂ ਪ੍ਰਾਪਤ ਕੀਤੀ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਹੋਣਹਾਰ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਡਾ. ਗੋਪੀ ਸ਼ਰਮਾ, ਡਾਇਰੈਕਟਰ, ਕੌਸ਼ਲ ਕੇਂਦਰ ਦੇ ਨਾਲ-ਨਾਲ ਬੀ.ਵੌਕ (ਨਿਊਟ੍ਰੀਸ਼ੀਅਨ, ਐਕਸਰਸਾਈਜ਼ ਐਂਡ ਹੈਲਥ) ਵਿਭਾਗ ਦੇ ਸਮੂਹ ਅਧਿਆਪਕਾਂ ਦੁਆਰਾ ਵਿਦਿਆਰਥਣਾਂ ਨੂੰ ਪ੍ਰਦਾਨ ਕੀਤੇ ਜਾਂਦੇ ਉਚਿਤ ਮਾਰਗਦਰਸ਼ਨ ਦੀ ਵੀ ਸ਼ਲਾਘਾ ਕੀਤੀ।