Home Health ਪਸ਼ੂਆਂ ਨੂੰ ਬੀਮਾਰੀ ਤੋਂ ਬਚਾਉਣ ਲਈ ਵੈਕਸੀਨੇਸ਼ਨ ਦੀ ਸ਼ੁਰੂਆਤ

ਪਸ਼ੂਆਂ ਨੂੰ ਬੀਮਾਰੀ ਤੋਂ ਬਚਾਉਣ ਲਈ ਵੈਕਸੀਨੇਸ਼ਨ ਦੀ ਸ਼ੁਰੂਆਤ

ਬਿਊਰੋ : ਜ਼ਿਲਾ ਜਲੰਧਰ ਦੀ ਹੱਦ ਵਿੱਚ ਐਨ.ਏ.ਡੀ.ਸੀ.ਪੀ ਪ੍ਰੋਗਰਾਮ ਅਧੀਨ ਦੁਧਾਰੂ ਪਸ਼ੂਆਂ ਨੂੰ ਲਗਾਉਣ ਲਈ 3,38,600 ਖੁਰਾਕ ਦੀ ਪ੍ਰਾਪਤੀ ਹੋਈ ਹੈ। ਰਜਿੰਦਰ ਸਿੰਘ ਬਾਜਵਾ, ਰਵਨੀਤ ਕੌਰ, ਡਾਰੈਕਟਰ ਪਸ਼ੂ ਪਾਲਣ ਵਿਕਾਸ ਜਲੰਧਰ ਦੀ ਅਗਵਾਈ ਵਿੱਚ ਅੱਜ ਤੋਂ ਪਸ਼ੂਆਂ ਨੂੰ ਵੈਕਸੀਨ ਲਗਵਾਉਣ ਦਾ ਕੰਮ ਕੀਤਾ ਜਾਵੇਗਾ। ਡਾ.ਅਮਰ ਸਿੰਘ ਦੀ ਅਗਵਾਈ ਵਿਚ ਪਸ਼ੂਆਂ ਦੇ ਕੰਨਾਂ ਵਿਚ ਟੈਗ ਲਗਾ ਦਿੱਤੇ ਜਾਣਗੇ ਅਤੇ ਇਸ ਨੂੰ ਪੋਰਟਲ ਵਿੱਚ ਦਰਜ ਕਰਨ ਲਈ ਪਸ਼ੂ ਪਾਲਕਾਂ ਦਾ ਆਧਾਰ ਅਤੇ ਟੈਲੀਫ਼ੋਨ ਨੰਬਰ ਜ਼ਰੂਰੀ ਹੋਵੇਗਾ। ਇਸ ਖੁਰਾਕ ਨਾਲ ਪਸ਼ੂਆਂ ਦੀ ਕੀਮਤ ਵਿਚ ਵਾਧਾ ਹੋਏਗਾ ਅਤੇ ਪਸ਼ੂਆਂ ਨੂੰ ਬਿਮਾਰੀ ਤੋਂ ਬਚਣ ਲਈ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।