
ਬਿਊਰੋ : ਮੋਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਰਕਸ਼ਾਪ ਵਿਭਾਗ ਵਿੱਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਬਾਬਾ ਵਿਸ਼ਵਕਰਮਾ ਜੀ ਦੀ ਪੂਜਾ ਕੀਤੀ ਗਈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਬਾਬਾ ਜੀ ਦੀ ਫੋਟੋ ਤੋਂ ਤਿਲਕ ਲਗਾਇਆ ਅਤੇ ਫੁੱਲਾਂ ਦੀ ਮਾਲਾ ਭੇਂਟ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਬਾਬਾ ਜੀ ਦੀ ਅਰਦਾਸ ਕੁਲਵਿੰਦਰ ਸਿੰਘ ਵਲੋਂ ਕੀਤੀ ਗਈ। ਬਾਬਾ ਜੀ ਦੇ ਬਾਰੇ ਅਧਿਆਤਮਕ ਤੌਰ ਤੇ ਸ. ਤਿਰਲੋਕ ਸਿੰਘ ਵਰਕਸ਼ਾਪ ਸੁਪਰਡੈਂਟ ਵਲੋਂ ਦੱਸਿਆ ਗਿਆ। ਮੰਚ ਸੰਚਾਲਨ ਦੁਰਗੇਸ਼ ਦੇਂਦੀ ਨੇ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਬਾਬਾ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਅਤੇ ਤਕਨੀਕੀ ਗਿਆਨ ਦੀ ਵਰਤੋਂ ਕਰਕੇ ਲੋਕ ਭਲਾਈ ਦੇ ਕੰਮ ਕਰਨ ਦੀ ਵਿਦਿਆਰਥੀਆਂ ਨੂੰ ਸੰਹੁ ਚੁਕਾਈ। ਉਹਨਾਂ ਵਰਕਸ਼ਾਪ ਸਟਾਫ ਨੂੰ ਬੇਹਤਰੀਨ ਕਾਰਗੁਜ਼ਾਰੀ ਲਈ ਸਨਮਾਨਿਤ ਵੀ ਕੀਤਾ ਤੇ ਯਾਦਗਾਰੀ ਚਿੰਨ ਭੇਂਟ ਕੀਤਾ। ਇਸ ਮੌਕੇ ਸੀ.ਡੀ.ਟੀ.ਪੀ. ਵਿੰਗ ਵੱਲੋਂ ਬਾਬਾ ਵਿਸ਼ਵਰਕਮਾ ਦਿਵਸ ਸਬੰਧੀ ਪਵਲੈਂਟ ਵੀ ਜਾਰੀ ਕੀਤਾ ਗਿਆ। ਇਸ ਮੌਕੇ ਵਿਭਾਗ ਮੁਖੀਆਂ ਨੇ ਵੀ ਸੰਬੋਧਤ ਕੀਤਾ। ਸਾਬਕਾ ਸਟਾਫ ਮੈਂਬਰ ਸੁਖਦੇਵ ਸਿੰਘ ਨੇ ਬਾਬਾ ਜੀ ਤੇ ਕਵਿਤਾ ਪੜੀ। ਅੰਤ ਵਿੱਚ ਸਟਾਫ ਅਤੇ ਵਿਦਿਅਰਥੀਆਂ ਨੂੰ ਪ੍ਰਸ਼ਾਦ ਵੰਡਿਆਂ ਗਿਆ ।ਇਸ ਸਮਾਗਮ ਵਿੱਚ ਡੀ.ਐਸ.ਰਾਣਾ, ਸੰਜੇ ਬਾਂਸਲ, ਰਾਜੀਵ ਭਾਟੀਆ, ਜੇ.ਐਸ ਘੇੜਾ, ਕਸ਼ਮੀਰ ਕੁਮਾਰ, ਪ੍ਰਿੰਸ ਮਦਾਨ, ਹੀਰਾ ਮਹਾਜਨ, ਸੁਰਜੀਤ ਸਿੰਘ, ਪ੍ਰਦੀਪ ਕੁਮਾਰ, ਤ੍ਰਿਲੋਕ ਸਿੰਘ, ਹਰਵਿੰਦਰ ਸਿੰਘ, ਮੋਹਿਤ ਸਾਹਿਦੇਵ, ਮਨਮੋਹਨ ਸਿੰਘ, ਇੰਦਰਜੀਤ ਸਿੰਘ, ਜਤਿੰਦਰ ਕੁਮਾਰ ਤੇ ਰਿਤੇਸ਼ ਕੁਮਾਰ ਆਦਿ ਹਾਜ਼ਰ ਸਨ।












