ਕੇ. ਐਮ.ਵੀ. ਦੇ ਉੱਭਰਦੇ ਹੋਏ ਉੱਦਮੀਆਂ ਦੀ ਰਚਨਾਤਮਕਤਾ ਦੀ ਹੋਈ ਖੂਬ ਸ਼ਲਾਘਾ
ਬਿਊਰੋ : ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਦੀਵਾਲੀ ਐਕਸਟ੍ਰਾਵੇਗੈਂਜ਼ਾ’ ਐਗਜ਼ੀਬਿਸ਼ਨ-ਕਮ-ਸੇਲ ਦਾ ਸਫਲ ਆਯੋਜਨ ਕੀਤਾ ਗਿਆ। ਵਿਰਸਾ ਵਿਹਾਰ, ਜਲੰਧਰ ਵਿਖੇ ਸਵੇਰੇ 11:00 ਵਜੇ ਤੋਂ ਲੈ ਕੇ ਸ਼ਾਮ 07:00 ਵਜੇ ਤੱਕ ਦੇ ਇਸ ਆਯੋਜਨ ਦਾ ਉਦਘਾਟਨ ਸੰਤੋਖ ਸਿੰਘ ਚੌਧਰੀ, ਮੈਂਬਰ ਪਾਰਲੀਮੈਂਟ, ਕਰਮਜੀਤ ਚੌਧਰੀ, ਸਾਬਕਾ ਡੀ. ਪੀ.ਆਈ., ਜਗਦੀਸ਼ ਰਾਜ ਰਾਜਾ, ਮੇਅਰ, ਜਲੰਧਰ ਦੁਆਰਾ ਚੰਦਰ ਮੋਹਨ, ਪ੍ਰਧਾਨ, ਆਰੀਆ ਸਿੱਖਿਆ ਮੰਡਲ, ਡਾ.ਸੁਸ਼ਮਾ ਚਾਵਲਾ, ਕੇ.ਐਮ. ਵੀ. ਮੈਨੇਜਿੰਗ ਕਮੇਟੀ ਤੋਂ ਅਲੋਕ ਸੋਂਧੀ, ਜਨਰਲ ਸੈਕਟਰੀ, ਡਾ. ਸੁਸ਼ਮਾ ਚੋਪੜਾ, ਸੈਕਟਰੀ, ਧਰੁਵ ਮਿੱਤਲ ਖਜ਼ਾਨਚੀ, ਨੀਰਜਾ ਚੰਦਰ ਮੋਹਨ, ਡਾ. ਸੱਤਪਾਲ ਗੁਪਤਾ, ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਅਤੇ ਮਾਣਯੋਗ ਪਤਵੰਤਿਆਂ ਦੀ ਮੌਜੂਦਗੀ ਵਿੱਚ ਹੋਇਆ।
ਇਸ ਆਯੋਜਨ ਦੇ ਵਿੱਚ ਵਿਦਿਆਲਾ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਫੈਸ਼ਨ ਡਿਜ਼ਾਈਨਿੰਗ, ਕਾਸਮੋਟੋਲੌਜੀ ਵਿਭਾਗ, ਫਾਈਨ ਆਰਟਸ ਵਿਭਾਗ, ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਦੇ ਨਾਲ -ਨਾਲ ਡੀ.ਡੀ.ਯੂ. ਕੌਸ਼ਲ ਕੇਂਦਰ ਦੇ ਅੰਤਰਗਤ ਕਾਰਜਸ਼ੀਲ ਟੈਕਸਟਾਈਲ ਡਿਜ਼ਾਈਨ ਐਂਡ ਅਪੈਰਲ ਟੈਕਨਾਲੋਜੀ ਵਿਭਾਗ, ਰਿਟੇਲ ਮੈਨੇਜਮੈਂਟ ਵਿਭਾਗ ਅਤੇ ਹੌਸਪੀਟੈਲਿਟੀ ਐਂਡ ਟੂਰਿਜ਼ਮ ਵਿਭਾਗ ਦੀਆਂ ਵਿਦਿਆਰਥਣਾਂ ਦੀ ਕਲਾਤਮਕ ਸੂਝ-ਬੂਝ ਨੂੰ ਉਚਿਤ ਮੰਚ ਪ੍ਰਦਾਨ ਕੀਤਾ ਗਿਆ। ਇਸ ਮੌਕੇ ਸੰਬੋਧਿਤ ਹੁੰਦੇ ਹੋਏ ਸੰਤੋਖ ਸਿੰਘ ਚੌਧਰੀ ਨੇ ਕੰਨਿਆ ਮਹਾਂ ਵਿਦਿਆਲਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਰੋਜ਼ਗਾਰ ਪ੍ਰਾਪਤੀ ਦੇ ਯੋਗ ਬਣਾਉਣਾ ਹੀ ਸਿੱਖਿਆ ਦਾ ਮੂਲ ਆਧਾਰ ਹੈ ਅਤੇ ਕੇ.ਐੱਮ.ਵੀ. ਦੀਆਂ ਵਿਦਿਆਰਥਣਾਂ ਦੁਆਰਾ ਬੇਹੱਦ ਸ਼ਾਨਦਾਰ ਤਰੀਕੇ ਨਾਲ ਆਯੋਜਿਤ ਪ੍ਰਦਰਸ਼ਨੀ ਇਸ ਗੱਲ ਦੀ ਗਵਾਹੀ ਭਰਦੀ ਹੈ। ਜਗਦੀਸ਼ ਰਾਜ ਰਾਜਾ, ਮੇਅਰ, ਜਲੰਧਰ ਨੇ ਇਸ ਪੇਸ਼ਕਾਰੀ ਸਬੰਧੀ ਆਪਣੀ ਖ਼ੁਸ਼ੀ ਸਾਂਝੀ ਕਰਦੇ ਹੋਏ ਕੇ. ਐੱਮ.ਵੀ. ਦੁਆਰਾ ਲੜਕੀਆਂ ਨੂੰ ਸਖ਼ਤ ਬਣਾਉਣ ਲਈ ਕੀਤੇ ਜਾਂਦੇ ਮਹੱਤਵਪੂਰਨ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।
ਚੰਦਰ ਮੋਹਨ, ਪ੍ਰਧਾਨ, ਆਰੀਆ ਸਿੱਖਿਆ ਮੰਡਲ ਨੇ ਇਸ ਮੌਕੇ ‘ਤੇ ਬੋਲਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਦਾਨ ਕਰ ਕੇ ਆਤਮ ਨਿਰਭਰ ਬਣਾਉਣਾ ਹੀ ਅਸਲ ਸ਼ਕਤੀਕਰਨ ਹੈ ਅਤੇ ਕੇ.ਐਮ.ਵੀ. ਦੁਆਰਾ ਇਸ ਦਿਸ਼ਾ ਵਲ ਲਿਆ ਜਾ ਰਿਹਾ ਹਰ ਕਦਮ ਹੀ ਸ਼ਲਾਘਾਯੋਗ ਹੋਣ ਦੇ ਨਾਲ-ਨਾਲ ਹੋਰਨਾਂ ਲਈ ਮਿਸਾਲ ਹੈ । ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਇਸ ਐਗਜ਼ੀਬੀਸ਼ਨ-ਕਮ-ਸੇਲ ਵਿੱਚ ਵਿਦਿਆਰਥਣਾਂ ਦੁਆਰਾ ਬਣਾਈਆਂ ਗਈਆਂ ਮਿਠਾਈਆਂ ਅਤੇ ਵਿਭਿੰਨ ਵਿਅੰਜਨਾਂ ਤੋਂ ਇਲਾਵਾ ਦੀਵੇ, ਜਵੈਲਰੀ, ਗਿਫਟ ਆਈਟਮਸ, ਸੂਟ, ਸਾੜੀਆਂ,ਜੂਟ ਬੈਗਜ਼,ਟਾਵਲ ਸੈੱਟ, ਕੁੜਤੀਆਂ, ਟੇਬਲ ਰਨਰਸ, ਜੈਲ ਕੈਂਡਲਸ, ਹਰਬਲ ਸਾਬਣ, ਬੈੱਡ ਸ਼ੀਟਸ, ਕੁਸ਼ਨ ਕਵਰਜ਼, ਪੇਂਟਿੰਗਜ਼, ਵਿਭਿੰਨ ਪ੍ਰਕਾਰ ਦਾ ਘਰੇਲੂ ਸਜਾਵਟ ਦਾ ਵਿਭਿੰਨ ਸਾਮਾਨ ਆਦਿ ਪ੍ਰਦਰਸ਼ਿਤ ਕਰਨ ਦੇ ਨਾਲ-ਨਾਲ ਵੇਚਿਆ ਵੀ ਗਿਆ। ਸਮੂਹ ਸ਼ਹਿਰ ਵਾਸੀਆਂ ਦੇ ਨਾਲ ਨਾਲ ਵੱਖ ਵੱਖ ਸੰਸਥਾਵਾਂ ਤੋਂ ਲੋਕਾਂ ਨੇ ਇਸ ਐਗਜ਼ੀਬੀਸ਼ਨ-ਕਮ-ਸੇਲ ‘ਚ ਹੁੰਮ-ਹੁਮਾ ਕੇ ਪਹੁੰਚਦੇ ਹੋਏ ਕੇ. ਐਮ.ਵੀ. ਦੇ ਉੱਭਰਦੇ ਉੱਦਮੀਆਂ ਦਾ ਖੂਬ ਹੌਸਲਾ ਵਧਾਇਆ। ਮੈਡਮ ਪ੍ਰਿੰਸੀਪਲ ਨੇ ਵੱਖ-ਵੱਖ ਵਿਭਾਗਾਂ ਦੇ ਇਸ ਸਾਂਝੇ ਉਪਰਾਲੇ ਦੀ ਸਫਲਤਾ ਲਈ ਸਭ ਨੂੰ ਮੁਬਾਰਕਬਾਦ ਦਿੱਤੀ।








