Home Education ਸਵੀਪ ਪ੍ਰੋਗਰਾਮ ਅਧੀਨ ਲੋਕਤੰਤਰ ਨੂੰ ਮਜਬੂਤ ਕਰਨ ਲਈ ਮੇਹਰ ਚੰਦ ਪੋਲੀਟੈਕਨਿਕ ਕਾਲਜ...

ਸਵੀਪ ਪ੍ਰੋਗਰਾਮ ਅਧੀਨ ਲੋਕਤੰਤਰ ਨੂੰ ਮਜਬੂਤ ਕਰਨ ਲਈ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਸੈਮੀਨਾਰ

ਬਿਊਰੋ : ਲੋਕਤੰਤਰ ਦੀ ਮਜਬੂਤੀ ਵਾਸਤੇ ਭਾਰਤ ਦੇ ਮੁੱਖ ਚੋਣ ਕਮੀਸ਼ਨਰ ਜੀ ਦੀਆਂ ਹਦਾਇਤਾਂ ਅਨੂੰਸਾਰ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਯੋਗ ਅਗਵਾਈ ਵਿੱਚ ਅੱਜ 29-10-2021 ਨੂੰ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਸਵੀਪ ਸੈਲ ਨੇ ਵਿੱਦਿਆਰਥੀਆਂ ਨੂੰ ਜਾਗਰੂਕ ਕੀਤਾ।ਲੋਕਤੰਤਰ ਵਿੱਚ ਵੋਟ ਦੀ ਮਹੱਤਤਾ ਸੰਬੰਧੀ ਚਾਨਣਾਂ ਪਾਉਦੇਂ ਹੋਏ ਪ੍ਰਿੰਸੀਪਲ ਜੀ ਨੇ ਬੱਚਿਆਂ ਨੂੰ ਨਿਡਰਤਾਂ, ਧਰਮ, ਵਰਗ, ਜਾਤੀ, ਸਮੁਦਾਇ, ਭਾਸ਼ਾ ਜਾਂ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨ੍ਹਾਂ ਆਪਣੇ ਵੋਟ ਦੇ ਇਸਤੇਮਾਲ ਕਰਨ ਦਾ ਸੁਨੇਹਾ ਦਿੱਤਾ।ਸਵੀਪ ਨੋਢਲ ਅਫ਼ਸਰ ਪ੍ਰੋ. ਕਸ਼ਮੀਰ ਕੁਮਾਰ ਨੇ ਸਭਨਾਂ ਨੂੰ ਆਪਣੀ ਵੋਟ ਬਣਾਉਣ ਅਤੇ ਪਾਉਣ ਸਬੰਧੀ ਦ੍ਰਿੜ ਕਰਵਾਇਆਂ।ਉਨ੍ਹਾਂ ਬੱਚਿਆਂ ਨੂੰ ਨਵੀਆਂ ਤਕਨੀਕਾਂ ਰਾਹੀਂ ਆਪਣੀ ਵੋਟਰ ਕਾਰਡ ਬਣਾਉਣ ਜਾ ਇਸ ਵਿੱਚ ਤਰਮੀਮ ਕਰਨ ਦੇ ਢੰਗ ਤਰੀਕੇ ਦੱਸੇ। ਇਸ ਮੋਕੇ ਤੇ ਸੀ.ਡੀ.ਟੀ.ਪੀ. ਵਿਭਾਗ ਵਲੋਂ ਵੋਟ ਦੀ ਮਹੱਤਤਾ ਨੂੰ ਦਰਸਾਉਂਦਾ ਹੋਇਆ ਇੱਕ ਰੰਗੀਨ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਤੇ  ਜੇ.ਐਸ.ਘੇੜਾ, ਮੈਡਮ ਪ੍ਰੀਤ ਕਮਲ, ਮੈਡਮ ਪ੍ਰੀਤੀ ਗਰੋਵਰ, ਮੈਡਮ ਨਵੀਤਾ ਦੱਤਾ ਹਾਜਿਰ ਸਨ। ਮਿਸ ਨੇਹਾ (ਸੀ ਡੀ ਕੰਸਲਟੈਂਟ), ਸੁਰੇਸ਼ ਅਤੇ ਮਨੋਜ ਕੁਮਾਰ ਦੇ ਯਤਨਾਂ ਸਦਕਾਂ ਇਹ ਜਾਗਰੂਕ ਸੈਮੀਨਾਰ ਨੇਪੜੇ ਚੜਿਆ।