ਬਿਊਰੋ : ਮੇਹਰ ਚੰਦ ਪੌਲੀਟੈਕਨਿਕ ਦਿਖੇ ਪਹਿਲੇ ਸਾਲ ਡਿਪਲੋਮੇ ਵਿੱਚ ਐਡਮਿਸ਼ਨ ਲੈਣ ਦਾਸਤੇ ਪਹਿਲਾਂ 25 ਅਕਤੂਬਰ ਅੰਤਮ ਮਿਤੀ ਸੀ, ਹੁਣ ਉਸ ਵਿੱਚ ਵਾਧੇ ਦਾ ਐਲਾਨ ਹੋ ਗਿਆ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਏ.ਆਈ.ਸੀ.ਟੀ.ਈ. ਨਵੀਂ ਦਿੱਲੀ ਅਤੇ ਪੰਜਾਬ ਤਕਨੀਕੀ ਬੋਰਡ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਬਹੁਤਕਨੀਕੀ ਕਾਲਜਾਂ ਦੇ ਪਹਿਲੇ ਸਾਲ ਵਿੱਚ ਦਾਖਲੇ ਹੁਣ 25 ਅਕਤੂਬਰ ਦੀ ਥਾਂ 30 ਨਵੰਬਰ ਤੱਕ ਕੀਤੇ ਜਾ ਸਕਣਗੇ ਇਸ ਨਾਲ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਦੰਡੀ ਰਾਹਤ ਮਿਲੀ ਹੈ ਜੋ ਕਿਸੇ ਵਜਾ ਨਾਲ ਦਾਖਲਾ ਨਹੀਂ ਲੈ ਸਕੇ ਸਨ । ਪ੍ਰਿੰਸੀਪਲ ਡਾ . ਜਗਰੂਪ ਸਿੰਘ ਨੇ ਇਹ ਵੀ ਦੱਸਿਆ ਕਿ 10-2 ਮੈਡੀਕਲ ਤੇ ਨਾਨ ਮੈਡੀਕਲ ਪਾਸ ਵਿਦਿਆਰਥੀ ਲਈ ਦੂਜੇ ਸਾਲ ਲੁੱਟ ਰਾਹੀਂ ਦਾਖ਼ਲਾ ਲੈਣ ਦੀ ਅੰਤਿਮ ਮਿਤੀ ਹੁਣ 30 ਅਕਤੂਬਰ ਤੱਕ ਹੋਵੇਗੀ। ਮੋਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਸਿਰਫ ਕੁਝ ਗਿਣਤੀ ਦੀਆਂ ਸੀਟਾਂ ਖਾਲੀ ਹਨ। ਚਾਹਵਾਨ ਵਿਦਿਆਰਥੀ ਆਪਣੇ ਡਾਕੂਮੈਂਟ ਅਤੇ ਵੱਸ ਸਮੇਤ ਕਿਸੇ ਦੀ ਸਮੇਂ ਕਾਲਜ ਦਫਤਰ ਨਾਲ ਸੰਪਰਕ ਕਰ ਸਕਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਇਸ ਦਾਰ ਵਿਸ਼ੇਸ਼ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ।








