Home Punjab ਪੱਛਮ ਮੰਡਲ ਅਧੀਨ ਵੱਖ – ਵੱਖ ਥਾਵਾਂ ਤੇ ਪੀ.ਐਸ.ਪੀ.ਸੀ. ਐੱਲ ਵਲੋਂ ਸੀਨੀਅਰ...

ਪੱਛਮ ਮੰਡਲ ਅਧੀਨ ਵੱਖ – ਵੱਖ ਥਾਵਾਂ ਤੇ ਪੀ.ਐਸ.ਪੀ.ਸੀ. ਐੱਲ ਵਲੋਂ ਸੀਨੀਅਰ ਕਾਰਜਕਾਰੀ ਇੰਜੀਨੀਅਰ ਸੰਨੀ ਭਾਗਰਾ ਦੀ ਨਿਗਰਾਨੀ ਹੇਠ ਕੈਂਪ ਲਗਾਏ ਗਏ

ਬਿਊਰੋ : ਅੱਜ ਮਿਤੀ 23.10.2021 ਨੂੰ ਹਲਕਾ ਜਲੰਧਰ ਅਧੀਨ ਆਉਂਦੇ ਪੱਛਮ ਮੰਡਲ ਵਲੋਂ ਪੰਜਾਬ ਸਰਕਾਰ ਵਲੋਂ ਘੋਸ਼ਿਤ 2 ਕਿਲੋਵਾਟ ਤੋਂ ਘੱਟ ਲੋਡ ਵਾਲੇ ਕੁਨੈਕਸ਼ਨਾਂ ਦੇ ਬਕਾਇਆ ਰਾਸ਼ੀ ਦੇ ਮੁਆਫੀ ਸਬੰਧੀ ਕੈਂਪ ਲਗਵਾਏ ਗਏ। ਜਿਕਰਯੋਗ ਹੈ ਕਿ ਮਾਣਯੋਗ ਮੁੱਖ ਮੰਤਰੀ ਜੀ ਵਲੋਂ ਇਹ ਘੋਸ਼ਿਤ ਕੀਤਾ ਗਿਆ ਸੀ ਕਿ 2 ਕਿਲੋਵਾਟ ਤੋਂ ਘੱਟ ਲੋਡ ਵਾਲੇ ਘਰੇਲੂ ਖਪਤਕਾਰਾਂ ਦੇ 30.09.2021 ਤੱਕ ਦੀ ਡਿਫਾਲਟਿੰਗ ਦੀ ਰਕਮ ਨੂੰ ਮੁਆਫ ਕੀਤਾ ਜਾਵੇਗਾ। ਇਸ ਸਬੰਧੀ ਪੀ.ਐਸ.ਪੀ.ਸੀ. ਐੱਲ ਵਲੋਂ ਵੱਖ – ਵੱਖ ਥਾਵਾਂ ਤੇ ਕੈਂਪ ਲਗਾ ਕੇ ਇਸ ਸਬੰਧੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਮਾਣਯੋਗ ਉੱਪ ਮੁੱਖ ਇੰਜੀ, ਹਲਕਾ ਜਲੰਧਰ ਇੰਜੀ. ਹਰਜਿੰਦਰ ਸਿੰਘ ਬਾਂਸਲ ਜੀ ਦੇ ਨਿਰਦੇਸ਼ਾਂ ਅਨੁਸਾਰ ਅੱਜ ਪੱਛਮ ਮੰਡਲ ਅਧੀਨ ਵੱਖ – ਵੱਖ ਥਾਵਾਂ ਤੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਇੰਜੀ, ਸੰਨੀ ਭਾਗਰਾ ਜੀ ਦੀ ਨਿਗਰਾਨੀ ਹੇਠ ਇਸ ਸਬੰਧੀ ਕੈਂਪ ਲਗਾਏ ਗਏ । ਇਸ ਦੌਰਾਨ ਇਸ ਮੰਡਲ ਅਧੀਨ ਪੈਂਦੇ ਇਲਾਕੇ ਪੱਕਾ ਬਾਗ, ਗਾਂਧੀ ਕੈਂਪ, ਰਾਮ ਨਗਰ ਅਤੇ ਮਧੂਬਨ ਕਲੋਨੀ ਵਿਖੇ ਕੈਂਪ ਲਗਾਏ ਗਏ ਜਿੱਥੇ ਕੁੱਲ 302 ਨੰ. ਖਪਤਕਾਰਾਂ ਨੇ ਸ਼ਮੂਲੀਅਤ ਕੀਤੀ ਅਤੇ ਇਸ ਦੌਰਾਨ ਕੁੱਲ 13.84 ਲੱਖ ਦੀ ਡਿਫਾਲਟਿੰਗ ਰਾਸ਼ੀ ਦੀ ਮੁਆਫੀ ਸਬੰਧੀ ਫਾਰਮ ਭਰੇ ਗਏ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਕੈਂਪਾਂ ਵਿਚ ਮਾਣਯੋਗ ਹਲਕਾ ਉੱਤਰੀ ਜਲੰਧਰ ਵਿਧਾਇਕ ਅਵਤਾਰ ਹੈਨਰੀ ਜੂਨੀਅਰ ਵਲੋਂ ਵੀ ਸ਼ਮੂਲੀਅਤ ਗਈ। ਇਥੇ ਹਲਕਾ ਜਲੰਧਰ ਦੇ ਉੱਪ ਮੁੱਖ ਇੰਜੀਨੀਅਰ ਇੰਜੀ, ਹਰਜਿੰਦਰ ਸਿੰਘ ਬਾਂਸਲ ਜੀ ਵਲੋਂ ਇਨ੍ਹਾਂ ਕੈਂਪਾਂ ਦਾ ਦੌਰਾ ਕੀਤਾ ਗਿਆ ਅਤੇ ਨਾਲ ਹੀ ਖਪਤਕਾਰਾਂ ਨੂੰ ਜਾਗਰੂਕ ਕੀਤਾ ਗਿਆ ਕਿ ਜਿਨ੍ਹਾਂ ਵੀ ਖਪਤਕਾਰਾਂ ਦਾ ਲੋਡ 2 ਕਿਲੋਵਾਟ ਤੋਂ ਘੱਟ ਹੈ ਅਤੇ ਉਨ੍ਹਾਂ ਦੀ 30.09.2021 ਤੱਕ ਕੋਈ ਬਕਾਇਆ ਰਾਸ਼ੀ ਪੈਂਡਿੰਗ ਹੈ, ਉਸ ਦੀ ਮੁਆਫੀ ਸਬੰਧੀ ਫਾਰਮ ਹਲਕਾ ਜਲੰਧਰ ਅਧੀਨ ਆਉਂਦੇ ਸਾਰੇ ਮੰਡਲ ਦਫਤਰਾਂ ਦੇ ਸੁਵਿਧਾ ਕੇਂਦਰਾਂ ਵਿਚ ਮੁਫਤ ਉਪਲੱਬਧ ਹਨ। ਉਨ੍ਹਾਂ ਵਲੋਂ ਇਹ ਵੀ ਦੱਸਿਆ ਗਿਆ ਕਿ ਇਸ ਬਿੱਲ ਮੁਆਫੀ ਸਬੰਧੀ ਕੈਂਪ ਭਵਿੱਖ ਵਿਚ ਵੀ ਵੱਖ – ਵੱਖ ਇਲਾਕਿਆਂ ਵਿਚ ਲਗਾਏ ਜਾਣਗੇ ਅਤੇ ਖਪਤਕਾਰ ਇਨ੍ਹਾਂ ਕੈਂਪਾਂ ਵਿਚ ਆ ਕੇ ਇਹ ਸਹੂਲੀਅਤ ਦਾ ਫਾਇਦਾ ਲੈ ਸਕਦਾ ਹੈ। ਇਸ ਦੌਰਾਨ ਇੰਨਾਂ ਇਲਾਕਿਆਂ ਦੇ ਕੌਂਸਲਰ ਸਾਹਿਬਾਨ ਵਲੋਂ ਵੀ ਇਲਾਕੇ ਦੇ ਲੋਕਾਂ ਨੂੰ ਜਾਗਰੂਕ ਕਰਵਾਇਆ ਗਿਆ ਅਤੇ ਇਨ੍ਹਾਂ ਕੈਂਪਾਂ ਵਿਚ ਲੋੜਵੰਦ ਖਪਤਕਾਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਗਿਆ। ਇਸ ਤੋਂ ਇਲਾਵਾ ਪੱਛਮ ਮੰਡਲ ਜਲੰਧਰ ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰ  ਸੰਨੀ ਭਾਗਰਾ ਵਲੋਂ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਗਿਆ ਕਿ ਇਸ ਬਕਾਇਆ ਰਾਸ਼ੀ ਮੁਆਫੀ ਸਬੰਧੀ ਫਾਰਮ ਪੱਛਮ ਮੰਡਲ ਮਕਸੂਦਾਂ ਦੇ ਸੁਵਿਧਾ ਕੇਂਦਰ ਅਤੇ ਸਬ ਡਵੀਜਨ ਦਫਤਰਾਂ ਵਿਚ ਉਪਲੱਬਧ ਹਨ ਅਤੇ ਇਹ ਫਾਰਮ ਬਿਨਾ ਕਿਸੇ ਸ਼ੁਲਕ ਦੇ ਖਪਤਕਾਰਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ।