Home Education ਲੋਕਤੰਤਰ ਨੂੰ ਮਜਬੂਤ ਕਰਨ ਲਈ ਮੇਹਰ ਚੰਦ ਪੋਲੀਟੈਕਨਿਕ ਕਾਲਜ ਨੇ ਸਵੀਪ ਅਧੀਨ...

ਲੋਕਤੰਤਰ ਨੂੰ ਮਜਬੂਤ ਕਰਨ ਲਈ ਮੇਹਰ ਚੰਦ ਪੋਲੀਟੈਕਨਿਕ ਕਾਲਜ ਨੇ ਸਵੀਪ ਅਧੀਨ ਵੋਟਰਾਂ ਨੂੰ ਕੀਤਾ ਜਾਗਰੂਕ

ਬਿਊਰੋ : ਲੋਕਤੰਤਰ ਦੀ ਮਜਬੂਤੀ ਵਾਸਤੇ ਭਾਰਤ ਦੇ ਮੁੱਖ ਚੋਣ ਕਮੀਸ਼ਨਰ ਜੀ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਯੋਗ ਅਗਵਾਈ ਵਿੱਚ ਅੱਜ 21 10-2021 ਨੂੰ ਮੋਹਰ ਚੰਦ ਪੋਲੀਟੈਕਨਿਕ ਕਾਲਜ ਦੇ ਸੀ.ਡੀ.ਟੀ.ਪੀ ਵਿਭਾਗ ਨੇ ਆਪਣੇ ਸਾਰੇ ਕੇਂਦਰ ਪਿੰਡ ਬੋਲੀਨਾ ਦੋਆਬਾ ਵਿੱਖੇ ਵੋਟਾਂ ਪ੍ਰਤੀ ਵਿੱਦਾਆਰਥੀਆਂ ਨੂੰ ਜਾਗਰੂਕ ਕੀਤਾ। ਵੋਟ ਦੀ ਮਹੱਤਤਾ ਸੰਬੰਧੀ ਚਾਨਣਾਂ ਪਾਉਦੇਂ ਹੋਏ ਪ੍ਰਿੰਸੀਪਲ ਨੇ ਬੱਚਿਆਂ ਨੂੰ ਨਿਡਰਤਾਂ, ਧਰਮ, ਵਰਗ, ਜਾਤੀ, ਸਮੁਦਾਇ, ਭਾਸ਼ਾ ਜਾਂ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨ੍ਹਾਂ ਆਪਣੇ ਵੋਟ ਦੇ ਇਸਤੇਮਾਲ ਕਰਨ ਦਾ ਸੁਨੇਹਾ ਦਿੱਤਾ। ਨੋਢਲ ਅਫ਼ਸਰ ਪ੍ਰੋ. ਕਸ਼ਮੀਰ ਕੁਮਾਰ ਨੇ ਸਭਨਾਂ ਨੂੰ ਆਪਣੀ ਵੋਟ ਬਣਾਉਣ ਅਤੇ ਪਾਉਣ ਸਬੰਧੀ ਦ੍ਰਿੜ ਕਰਵਾਇਆਂ। ਉਨ੍ਹਾਂ ਬੱਚਿਆਂ ਨੂੰ ਨਵੀਆਂ ਤਕਨੀਕਾਂ ਰਾਹੀਂ ਆਪਣੀ ਵੋਟਰ ਕਾਰਡ ਬਣਾਉਣ ਜਾ ਇਸ ਵਿੱਚ ਤਰਮੀਮ ਕਰਨ ਦੇ ਢੰਗ ਤਰੀਕੇ ਦੱਸੇ। ਇਸ ਮੌਕੇ ਤੇ ਸੀ.ਡੀ.ਟੀ.ਪੀ. ਵਿਭਾਗ ਵਲੋਂ ਵੋਟ ਦੀ ਮਹੱਤਤਾ ਨੂੰ ਦਰਸਾਉਂਦਾ ਹੋਇਆ ਇੱਕ ਰੰਗੀਨ ਇਸ਼ਤਿਹਾਰ ਜਾਰੀ ਕੀਤਾ ਗਿਆ। ਕੁਲਵਿੰਦਰ ਬਾਘਾ (ਸਰਪੰਚ), ਵਿਭਾਗ ਦੇ ਮਿਸ ਨੇਹਾ (ਸੀ. ਡੀ. ਕੰਸਲਟੈਂਟ), ਮਿਸ ਪੂਜਾ ਸਿਆਲ (ਟ੍ਰੇਨਰ ਕੰਟਿਗ ਟੇਲਰਿੰਗ), ਹਰਪ੍ਰੀਤ (ਟ੍ਰੇਨਰ ਕੰਮਟਰ ਐਪਲੀਕੇਸ਼ਨ) ਅਤੇ ਪਿੰਡ ਦੇ ਹੋਰ ਪੱਤਵੰਤਿਆਂ ਸੱਜਨਾਂ ਦੇ ਸਦਕਾਂ ਇਹ ਵੋਟਾਂ ਪ੍ਰਤੀ ਜਾਗਰੂਕ ਕੈਂਪ ਨੇਪੜੇ ਚੜਿਆ।