
ਵੈਕਸੀਨ ਦਾ ਟੀਕਾ ਬਿਲਕੁਲ ਸੁਰਖਿਅਤ, ਲੋਕ ਇਸ ਤੋਂ ਨਾ ਡਰਨ : ਕੌਸਲਰ ਪਤੀ ਪ੍ਰੀਤ ਖਾਲਸਾ
ਬਿਊਰੋ : ਵਾਰਡ ਨੰਬਰ : 71, ਸ਼ੀਤਲ ਨਗਰ ਵਿਖੇ ਸ਼ਿਵ ਮੰਦਰ ਵਿਚ ਕਰੋਨਾ ਵੈਕਸੀਨ ਦੇ ਟਿਕੇ ਲਗਾਉਣ ਦਾ ਕੈਂਪ ਲੱਗਾਇਆ ਗਿਆ। ਇਹ ਕੈਂਪ ਪੰਜਾਬ ਸਰਕਾਰ ਅਤੇ ਉੱਤਰੀ ਹੱਲਕੇ ਦੇ ਵਿਧਾਇਕ ਬਾਵਾ ਹੈਨਰੀ ਅਤੇ ਕੋਂਸਲਰ ਸਤਿੰਦਰਜੀਤ ਕੌਰ ਦੇ ਸਹਿਯੋਗ ਨਾਲ ਸਰਕਾਰੀ ਡਿਸਪੈਂਸਰੀ ਦੀ ਟੀਮ ਲੱਗਾਇਆ ਗਿਆ। ਇਸ ਕੈਂਪ ਦੀ ਸੁਰੂਆਤ ਸਵੇਰੇ 09:00 ਵਜੇ ਕੀਤੀ ਗਈ। ਇਸ ਕੈਂਪ ਵਿਚ ਵਿਚ 45 ਸਾਲਾ ਤੋਂ ਵੱਧ ਉਮਰ ਦੇ ਲੋਕਾ ਨੇ ਆਪਣਾ ਅਧਾਰ ਕਾਰਡ ਦਿਖਾ ਕੇ ਮੁਫਤ ਵਿੱਚ ਵੈਕਸੀਨ ਦਾ ਟਿੱਕਾ ਲਗਵਾਇਆ। ਜਿਸ ਵਿੱਚ ਬਜ਼ੂਰਗ ਅਤੇ ਫਰੰਟਲਾਈਨ ਵਰਕਰ ਵੀ ਸ਼ਾਮਲ ਸਨ। ਇਹ ਕੈਂਪ ਕੋਸਲਰ ਪਤੀ ਪ੍ਰੀਤ ਖਾਲਸਾ ਜੀ ਦੀ ਨਿਗਰਾਨੀ ਹੇਠ ਲਗਾਇਆ ਗਿਆ। ਕੋਂਸਲਰ ਪਤੀ ਪ੍ਰੀਤ ਖਾਲਸਾ ਨੇ ਲੋਕਾਂ ਨਾਲ ਗੱਲਬਾਤ ਕਰਦੀਆਂ ਕਿਹਾ ਕਿ ਤੁਹਾਨੂੰ ਕਿਸੇ ਵੀ ਗੱਲੋ ਡਰਨ ਦੀ ਲੋੜ ਨਹੀਂ ਹੈ ਇਹ ਵੈਕਸੀਨ ਦਾ ਟਿੱਕਾ ਬਿਲਕੁਲ ਸੁਰਖਿਅਤ ਹੈ। ਸਾਨੂੰ ਇਸਦੀ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾ ਤੋਂ ਦੂਰ ਰਹਿਣਾ ਚਾਹਿਦਾ ਹੈ ਅਤੇ ਲੋਕਾਂ ਨੁੰ ਕਰੋਨਾ ਵੈਕਸੀਨ ਦੇ ਟਿੱਕਾ ਲਗਾਉਣ ਲਈ ਜਾਗਰੂਕ ਕਰਨਾ ਚਾਹੀਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਵੀ ਕੀਤੀ ਕੇ ਵਾਰਡ ਵਿਚ ਜਿਹੜੇ ਵੀ 45 ਸਾਲ ਤੋਂ ਉਮਰ ਦੇ ਲੋਕ ਕਰੋਨਾ ਵੈਕਸੀਨ ਦਾ ਟਿੱਕਾ ਲਗਵਾਉਣ ਤੋਂ ਰਹੀ ਗਏ ਹਨ, ਉਹ ਆਕੇ ਕਰੋਨਾ ਵਕਸੀਨ ਦਾ ਟਿੱਕਾ ਫਰੀ ਲੱਗਵਾ ਸਕਦੇ ਹਨ। ਕਰੋਨਾ ਵਕਸੀਨ ਦਾ ਟਿੱਕਾ ਲਗਾਉਣ ਲਈ ਆਪਣਾ ਆਧਾਰ ਕਾਰਡ ਅਤੇ ਮੋਬਾਇਲ ਨੰਬਰ ਲੈ ਕੇ ਆਉਣਾ ਜਰੂਰੀ ਹੈ। ਇਸ ਕੈਂਪ ਵਿਚ ਡਾਕਟਰ ਸਗੀਨਾ, ਗੁਰਵਿੰਦਰ ਕੌਰ (ANM), ਰੇਖਾ (LHV), ਕਿਰਨ (ਆਸ਼ਾ ਵਰਕਰ), ਜੋਗਿੰਦਰ ਪਾਲ (ਪ੍ਰਧਾਨ), ਦਰਸ਼ਨ (ਪ੍ਰਧਾਨ), ਕਾਲਾ (ਪ੍ਰਧਾਨ), ਕੋੜਾ (ਪ੍ਰਧਾਨ), ਫੋਜੀ (ਪ੍ਰਧਾਨ) ਆਦੀ ਸ਼ਾਮਲ ਸਨ।







