Home Punjab ਜਲੰਧਰ : ਮਲਵਿੰਦਰ ਸਿੰਘ ਲੱਕੀ ਵੱਲੋਂ ਨਗਰ ਨਿਗਮ ਤੇ ਓਹਦੇ ਅਫ਼ਸਰਾਂ ਖ਼ਿਲਾਫ਼...

ਜਲੰਧਰ : ਮਲਵਿੰਦਰ ਸਿੰਘ ਲੱਕੀ ਵੱਲੋਂ ਨਗਰ ਨਿਗਮ ਤੇ ਓਹਦੇ ਅਫ਼ਸਰਾਂ ਖ਼ਿਲਾਫ਼ ਅਦਾਲਤੀ ਕੇਸ ਦਾਇਰ, ਪੜ੍ਹੋ ਤੇ ਦੇਖੋ

ਬਿਊਰੋ : ਨਿਗਮ ਵਿਚ ਜਾਰੀ ਭ੍ਰਿਸ਼ਟਾਚਾਰ ਅਤੇ ਉਸਦੇ ਭ੍ਰਿਸ਼ਟ ਅਫਸਰਾਂ ਖਿਲਾਫ ਹਮੇਸ਼ਾ ਅਵਾਜ ਬੁਲੰਦ ਕਰਨ ਵਾਲੇ ਮਲਵਿੰਦਰ ਸਿੰਘ ਲੱਕੀ ਵੱਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਗਿਆ ਕਿ ਮਿਊਂਸਪਲ ਕਾਰਪੋਰੇਸ਼ਨ ਜਲੰਧਰ ਵੱਲੋਂ ਉਨ੍ਹਾਂ ਦੀ ਪ੍ਰਾਪਰਟੀ ਬਦਰੀ ਦਾਸ ਕਲੋਨੀ ਦੇ ਸੀ.ਐਲ.ਯੂ ਕੇਸ ਦੀ ਫਾਈਲ ਜੂਨ 2020 ਤੋਂ ਨਾਜਾਇਜ਼ ਢੰਗ ਨਾਲ ਦਬਾ ਕੇ ਅਤੇ ਬਿਨਾਂ ਕੋਈ ਕਾਰਵਾਈ ਕੀਤੇ ਉਸ ਨੂੰ ਦਿਮਾਗੀ ਤੌਰ ਤੇ ਅਤੇ ਵਪਾਰਕ ਤੌਰ ਤੇ  ਪਰੇਸ਼ਾਨ ਕੀਤਾ ਗਿਆ। ਮਾਨਸਿਕ  ਅਤੇ ਵਪਾਰਕ ਨੁਕਸਾਨ ਬਾਰੇ ਅਦਾਲਤ ਵਿੱਚ ਮੁਕੱਦਮਾ ਦਾਇਰ ਕੀਤਾ ਗਿਆ ਹੈ। ਜਿਸਦਾ ਅਨੁਮਾਨ  ਮਲਵਿੰਦਰ ਸਿੰਘ ਲੱਕੀ ਵਗੈਰਾ ਬਨਾਮ ਮਿਉਂਸਪਲ ਕਾਰਪੋਰੇਸ਼ਨ ਜਲੰਧਰ ਜੋ ਅਮਿਤ ਕੁਮਾਰ ਗਰਗ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਦੀ ਅਦਾਲਤ ਜਲੰਧਰ ਵੱਲੋਂ ਵਿਰੋਧੀ ਧਿਰਾਂ ਨੂੰ  ਨੋਟਿਸ ਜਾਰੀ ਕਰਕੇ 3 ਮਈ ਨੂੰ ਅਦਾਲਤ ਵਿਚ ਪੇਸ਼ ਹੋਣ ਬਾਰੇ ਹੁਕਮ ਕੀਤਾ ਗਿਆ ਹੈ। ਮਲਵਿੰਦਰ ਸਿੰਘ ਲੱਕੀ ਨੇ ਦੱਸਿਆ ਕਿ ਜੇਕਰ ਹੁਣ ਮਿਊਂਸਪਲ ਕਾਰਪੋਰੇਸ਼ਨ ਜਲੰਧਰ ਅਤੇ ਇਸ ਦੇ ਅਫ਼ਸਰਾਂ ਵੱਲੋਂ ਜੋ ਪਿਛਲੇ ਸਮੇਂ ਤੋਂ ਲਗਾਤਾਰ ਧਮਕੀਆਂ ਦੇ ਕੇ ਕਿਹਾ ਗਿਆ ਕਿ ਉਸ ਦੀ ਬਿਲਡਿੰਗ  ਨੂੰ ਢਾਹ ਦਿੱਤਾ ਜਾਵੇਗਾ।  ਮਲਵਿੰਦਰ ਸਿੰਘ ਲੱਕੀ ਨੇ ਦੱਸਿਆ ਜੇਕਰ ਹੁਣ ਮਿਉਂਸਪਲ ਕਾਰਪੋਰੇਸ਼ਨ ਜਾਂ ਇਸ ਦੇ ਅਧਿਕਾਰੀ ਵੱਲੋਂ ਪ੍ਰਾਪਰਟੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ  ਕੀਤਾ ਜਾਂਦਾ ਹੈ ਤਾਂ ਉਹ ਕਾਨੂੰਨੀ ਤੌਰ ਤੇ ਮਿਊਂਸਪਲ ਕਾਰਪੋਰੇਸ਼ਨ ਅਤੇ ਅਫ਼ਸਰਾਂ ਕੋਲੋਂ ਮੁਆਵਜ਼ਾ ਲੈਣ ਦੇ ਹੱਕਦਾਰ ਹੋਣਗੇ।