




ਬਿਊਰੋ : ਨਵਜੋਤ ਸਿੰਘ ਮਾਹਲ, PPS, ਸੀਨੀਅਰ ਪੁਲਿਸ ਕਪਤਾਨ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਕੋਵਿਡ -19 ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵਲੋਂ ਮਹਾਮਾਰੀ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਲਈ ਸਾਰੇ ਗਜਟਿਡ ਅਫ਼ਸਰਾਂ ਅਤੇ ਮੁੱਖ ਅਫ਼ਸਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸਦੇ ਸਬੰਧ ਵਿੱਚ ਲੋਕਾਂ ਨੂੰ ਇਹਨਾਂ ਸਾਵਧਾਨੀਆਂ ਵਰਤਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਜਿਸਦੇ ਚਲਦੇ ਅੱਜ ਹੁਸ਼ਿਆਰਪੁਰ ਸ਼ਹਿਰ ਨੂੰ 4 ਸੈਕਟਰਾਂ ਵਿੱਚ ਵੰਡ ਕੇ 4 DSP ਅਤੇ ਰਵਿੰਦਰ ਪਾਲ ਸਿੰਘ ਸੰਧੂ PPS, ਮਨਦੀਪ ਸਿੰਘ PPS ਅਤੇ ਨਾਰਕੋਟਿਕ ਹੁਸ਼ਿਆਰਪੁਰ ਦੀ ਨਿਗਰਾਨੀ ਵਿਚ ਵੱਖ – ਵੱਖ ਚੌਕਾਂ ਤੇ 21 ਨਾਕੇ ਲਗਾ ਕੇ 220 ਵਿਅਕਤੀਆਂ ਦੇ ਮਾਸਕ ਚਲਾਨ ਕੀਤੇ ਗਏ ਹਨ, ਜਿਹਨਾਂ ਵਿਅਕਤੀਆਂ ਨੇ ਮਾਸਕ ਨਹੀਂ ਪਾਏ ਹੋਏ ਸਨ। ਉਹਨਾਂ ਲੋੜਵੰਦ ਵਿਅਕਤੀਆਂ ਨੂੰ ਮਾਸਕ ਵੰਡੇ ਗਏ। ਜਿਸਦੇ ਸਬੰਧ ਵਿੱਚ ਲੋਕਾਂ ਨੂੰ ਇਹਨਾਂ ਸਾਵਧਾਨੀਆਂ ਵਰਤਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਕੋਵਿਡ -19 ਮਹਾਮਾਰੀ ਤੋਂ ਬਚਾਓ ਲਈ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾਈ ਜਾਵੇ, ਸਮੇਂ – ਸਮੇਂ ਤੇ ਹੱਥ ਸੈਨੇਟਾਈਜ਼ ਕੀਤੇ ਜਾਣ ਅਤੇ ਜਨਤਕ ਥਾਵਾਂ ਤੇ ਇੱਕਠ ਤੋਂ ਬਚਣ ਅਤੇ ਮੈਰਿਜ ਪੈਲੇਸਾਂ ਵਿੱਚ 50 ਤੋਂ ਵੱਧ ਵਿਅਕਤੀ ਇੱਕਠੇ ਨਾ ਹੋਣ ਸਬੰਧੀ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਨ। ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 







