Home Punjab ਜਲੰਧਰ : ਕਿਸਾਨੀ ਸੰਘਰਸ਼ ਵਿਚ ਜਲਦੀ ਹੋਰ ਲੋੜੀਂਦੀਆਂ ਵਸਤਾਂ ਲੇ ਕੇ ਪਹੁੰਚ...

ਜਲੰਧਰ : ਕਿਸਾਨੀ ਸੰਘਰਸ਼ ਵਿਚ ਜਲਦੀ ਹੋਰ ਲੋੜੀਂਦੀਆਂ ਵਸਤਾਂ ਲੇ ਕੇ ਪਹੁੰਚ ਜਾਵੇਗਾ : NGO ਹਸਦਾ-ਵਸਦਾ ਪੰਜਾਬ

ਬਿਊਰੋ : ਕੋਵਿਡ ਦੌਰਾਨ ਲੋੜਵੰਦਾ ਦੀ ਸਹਾਇਤਾ ਕਰਣ ਵਾਲੀ ਜਥੇਬੰਦੀ NGO ਹਸਦਾ ਵਸਦਾ ਪੰਜਾਬ, ਦਸਤਾਰ-ਏ-ਖਾਲਸਾ ਯੂਥ ਕਲੱਬ ਅਤੇ ਦਸਮੇਸ਼ ਸੇਵਕ ਸਭਾ ਚਹਾਰ ਬਾਗ਼ ਜਲੰਧਰ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਕਰੀਬ ਚਾਰ ਮਹੀਨੇ ਤੋਂ ਚਲ ਰਹੇ ਕਿਸਾਨੀ ਸੰਘਰਸ਼ ਵਿਚ ਜਲਦੀ ਹੀ ਲੋੜੀਂਦੀਆਂ ਵਸਤਾਂ ਲੇ ਕੇ ਪਹੁੰਚਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾ ਵੀ ਤਿੰਨ ਵਾਰ ਦਿੱਲੀ ਸੰਘਰਸ਼ ਵਾਲੇ ਸਥਾਨ ਤੇ ਸਮਾਨ ਪਹੁੰਚਾਇਆ ਜਾ ਚੁੱਕਾ ਹੈ ਅਤੇ ਹੁਣ ਫੇਰ ਦਾਨੀ ਸੱਜਣਾ ਦੇ ਸਹਿਯੋਗ ਨਾਲ ਜਰੂਰਤ ਦਾ ਸਮਾਨ ਇਕੱਠਾ ਕਰਕੇ ਦਿੱਲੀ ਲਿਜਾਇਆ ਜਾਵੇਗਾ। ਉਨ੍ਹਾਂ ਦਾਨੀ ਸੱਜਣਾ ਨੂੰ ਅਪੀਲ ਕੀਤੀ ਕਿ ਉਹ ਜੋ ਵੀ ਸਮਾਨ ਜਿਵੇਂ ਮੱਛਰ coil, ਸੁੱਕਾ ਦੁੱਧ ਜਾਂ ਹੋਰ ਕੋਈ ਵੀ ਸਮਾਨ ਭੇਜਣਾ ਚਾਹੁੰਦੇ ਹੋਣ ਉਹ ਸਾਡੇ ਹੈਡ ਆਫਿਸ ਅਰਬਨ ਇਸਟੇਟ ਫੇਸ-2 ਅਤੇ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖੇ ਪਹੁੰਚਾ ਸਕਦੇ ਹਨ ਜਾਂ ਸਾਨੂੰ ਸੰਪਰਕ ਕਰ ਸਕਦੇ ਹਨ। ਸੰਸਥਾਵਾਂ ਨੇ ਬਾਕੀ ਅਦਾਰਿਆ ਨੂੰ ਵੀ ਅਪੀਲ ਕੀਤੀ ਕਿ ਉਹ ਦਿੱਲੀ ਕਿਸਾਨੀ ਸੰਘਰਸ਼ ਚ ਹਾਜ਼ਰੀ ਭਰ ਕੇ ਸਾਥ ਦੇਣ ਤਾਂ ਜੋ ਸਰਕਾਰਾਂ ਦੇ ਜ਼ਬਰ ਦਾ ਮੁਕਾਬਲਾ ਕੀਤਾ ਜਾ ਸਕੇ। ਇਸ ਮੋਕੇ ਗੁਰਮੀਤ ਸਿੰਘ ਬਿੱਟੂ, ਰਣਜੀਤ ਸਿੰਘ ਮਾਡਲ ਹਾਊਸ, ਵਿਪਨ ਹਸਤੀਰ, ਮਨਦੀਪ ਸਿੰਘ ਬਲੂ, ਹੀਰਾ ਸਿੰਘ, ਬਾਵਾ ਗਾਬਾ, ਜਸਕੀਰਤ ਸਿੰਘ ਜੱਸੀ, ਰਾਹੁਲ ਜੁਨੇਜਾ, ਨਿਤੀਸ਼ ਮਹਿਤਾ, ਦਿਨੇਸ਼ ਖੰਨਾ, ਗੁਰਪ੍ਰੀਤ ਸਿੰਘ ਗੋਪੀ, ਹਰਜੋਤ ਸਿੰਘ ਲੁਬਾਣਾ, ਸੁਖਬੀਰ ਸਿੰਘ, ਜਸਵਿੰਦਰ ਸਿੰਘ, ਮਨਕੀਰਤ ਸਿੰਘ, ਪ੍ਰਭਜੋਤ ਸਿੰਘ, ਗਗਨ ਨਾਗੀ, ਸ਼ੈਰੀ ਨਾਗੀ, ਹਰਸਿਮਰਨ ਸਿੰਘ, ਅਮਨ ਮੰਡ, ਬਰਿੰਦਰਪਾਲ ਸਿੰਘ ਆਦਿ ਮੌਜੂਦ ਸਨ।