Home Punjab ਕੈਪਟਨ ਅਮਰਿੰਦਰ ਸਿੰਘ 2022 ਵਿੱਚ ਫਿਰ ਬਣਨਗੇ ਮੁੱਖ ਮੰਤਰੀ : OSD ਸੰਦੀਪ...

ਕੈਪਟਨ ਅਮਰਿੰਦਰ ਸਿੰਘ 2022 ਵਿੱਚ ਫਿਰ ਬਣਨਗੇ ਮੁੱਖ ਮੰਤਰੀ : OSD ਸੰਦੀਪ ਸਿੰਘ ਸੰਨੀ ਬਰਾੜ

– ਬੀਜੇਪੀ ਅਕਾਲੀ ਅਤੇ ਵਿਰੋਧੀ ਪਾਰਟੀਆਂ ਦਾ ਹੋਵੇਗਾ ਸੁਪਡ਼ਾ ਸਾਫ – ਸਨੀ ਬਰਾੜ

ਬਿਊਰੋ : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ OSD ਸੰਦੀਪ ਸਿੰਘ ਸੰਨੀ ਬਰਾੜ ਨਾਲ ਕਾਂਗਰਸ ਦੇ ਕੋ- ਚੇਅਰਮੈਨ ਮਲਵਿੰਦਰ ਸਿੰਘ ਲੱਕੀ ਨੇ ਅਹਿਮ ਮੁਲਾਕਾਤ ਕੀਤੀ। ਇਸ ਦੌਰਾਨ 2022 ਦੀਆਂ ਵਿਧਾਨ ਸਭਾ ਚੋਣਾਂਂ ਤੇ ਜਿੱਤ ਪ੍ਰਾਪਤ ਕਰਨ ਲਈ ਰਣਨੀਤੀ ਤੇ ਚਰਚਾ ਹੋਈ ਜਿਸ ਵਿੱਚ ਸੰਦੀਪ ਸਿੰਘ ਸੰਨੀ ਬਰਾੜ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਪੰਜਾਬ ਦੀ ਤਰੱਕੀ ਲਈ ਬਹੁਤ ਅਹਿਮ ਫ਼ੈਸਲੇ ਲਏ ਹਨ, ਜੋ ਕਿ ਆਉਣ ਵਾਲੀਆਂ ਚੋਣਾਂ ਵਿੱਚ ਜਿੱਤ ਦਾ ਕਾਰਨ ਬਣਨਗੇੇ। ਮੁੱਖ ਮੰਤਰੀ ਪੰਜਾਬ ਨੇ ਕਿਸਾਨਾਂ ਦੀ ਕਰਜ਼ਾ ਮੁਆਫੀ, ਫ੍ਰੀ-ਇੰਸ਼ੋਰੇਂਸ, ਔਰਤਾਂ ਵਾਸਤੇ ਮੁਫ਼ਤ ਕਰਾਇਆ, ਪੁਲੀਸ ਵਿੱਚ ਭਰਤੀ, ਬੱਚਿਆਂ ਨੂੰ ਸਮਾਰਟ ਫੋਨ, ਹੜ੍ਹਾਂ ਦੌਰਾਨ ਵੱਡੀ ਰਾਹਤ, ਕਿਸਾਨਾਂ ਦੇ ਹੱਕ ਵਿੱਚ ਵੱਡੇ ਕਾਨੂੰਨ ਬਣਾ ਕੇ, ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਕੁਰਸੀ ਦੀ ਪ੍ਰਵਾਹ ਨਾ ਕਰਦੇ ਹੋਏ ਵੱਡੇ ਫੈਸਲੇ ਲਏ। ਜੋ ਮੁੱਖ ਮੰਤਰੀ ਪੰਜਾਬ ਦੀ ਲੋਕਪ੍ਰਿਅਤਾ ਵਾਸਤੇ ਅਹਿਮ ਕਾਰਨ ਮੰਨੇ ਜਾਂਦੇ ਹਨ। ਕੋਰੋਨਾ ਕਾਲ ਦੌਰਾਨ ਪੰਜਾਬੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਅਤੇ ਸੁਚੱਜੇ ਢੰਗ ਨਾਲ ਬੀਮਾਰੀ ਨੂੰ ਠੱਲ੍ਹ ਪਾਉਣ ਵਿੱਚ ਅਹਿਮ ਯੋਗਦਾਨ ਨਿਭਾਇਆ। ਮੁੱਖ ਮੰਤਰੀ ਪੰਜਾਬ ਨੇ ਪ੍ਰਾਈਵੇਟ ਅਤੇ ਸਰਕਾਰੀ ਸੈਕਟਰ ਵਿੱਚ ਦੋ ਲੱਖ ਨੌਕਰੀਆਂ ਦੇ ਕੇ ਪੰਜਾਬੀ ਨੌਜੁਆਨਾਂ ਦੇ ਲੋਕਪ੍ਰਿਅ ਨੇਤਾ ਬਣੇੇ। ਸੰਦੀਪ ਸਿੰਘ ਸੰਨੀ ਬਰਾੜ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਵਰਕਰਾਂ ਦਾ ਪੂਰਾ ਸਨਮਾਨ ਹੋਏਗਾ ਅਤੇ ਬਣਦਾ ਹੱਕ ਮਿਲੇਗਾਾ। ਸੰਦੀਪ ਸਿੰਘ ਸੰਨੀ ਬਰਾੜ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਬਹੁਤ ਵੱਡਾ ਬਹੁਮਤ ਹਾਸਲ ਕਰੇਗੀ ਅਤੇ 2022 ਵਿੱਚ ਦੋਬਾਰਾ ਕਾਂਗਰਸ ਦੀ ਸਰਕਾਰ ਬਣੇਗੀ। ਸੰਨੀ ਬਰਾਡ਼ ਨੇ ਕਿਹਾ ਕਿ ਬਗਾਵਤ ਕਰਨ ਵਾਲੇ ਨੇਤਾਵਾਂ ਤੇ ਜਲਦ ਸ਼ਿਕੰਜਾ ਕੱਸਿਆ ਜਾਵੇਗਾ ਪਾਰਟੀ ਦੀ ਬਿਹਤਰੀ ਵਾਸਤੇ ਇਕਮੁੱਠ ਹੋਣ ਦੀ ਜ਼ਰੂਰਤ ਹੈ।