


ਬਿਊਰੋ : ਕਰੋਨਾ ਦੋਬਾਰਾ ਆਪਣਾ ਕਹਿਰ ਵਰਸਾ ਰਿਹਾ ਹੈ। ਸਰਕਾਰ ਅਤੇ ਪੁਲਿਸ ਵੀ ਸਖ਼ਤੀ ਵਰਤ ਰਹੀ ਹੈ ਅਤੇ ਚਲਾਨ ਕੱਟੇ ਜਾ ਰਹੇ ਹਨ। ਇਸ ਸੰਬੰਧੀ NGO ਹਸਦਾ ਵਸਦਾ ਪੰਜਾਬ ਦੀ ਟੀਮ ਅਤੇ ਪੁਲਿਸ ਕਮਿਸ਼ਨਰ ਜਲੰਧਰ ਸ. ਗੁਰਪ੍ਰੀਤ ਸਿੰਘ ਭੁੱਲਰ ਅਤੇ ਡੀਸੀਪੀ ਟਰੈਫਿਕ ਨਰੇਸ਼ ਡੋਗਰਾਦੇ ਨਾਲ ਮੁਲਾਕਾਤ ਕਰਕੇ ਬੇਨਤੀ ਕੀਤੀ ਕਿ ਚਲਾਨ ਕੱਟਣ ਦੀ ਬਜਾਏ ਪਹਿਲਾਂ ਲੋਗਾਂ ਨੂੰ ਜਾਗਰੂਕ ਕੀਤਾ ਜਾਨਾ ਚਾਹੀਦਾ ਹੈ। ਕਮਿਸ਼ਨਰ ਨੇ ਬੇਨਤੀ ਮੰਨਦੇ ਹੋਏ ਡੋਗਰਾ ਸਾਹਿਬ ਦੀ ਡਿਊਟੀ ਲਗਾਈ ਤੇ NGO ਹਸਦਾ ਵਸਦਾ ਪੰਜਾਬ ਦੀ ਟੀਮ, ਦਸਤਾਰ- ਏ- ਖਾਲਸਾ ਅਤੇ ਦਸਮੇਸ਼ ਸੇਵਕ ਸਭਾ ਦੇ ਮੈਂਬਰਾਂ ਨੇ BSF ਚੋਂਕ ਚ ਲੋਕਾਂ ਨੂੰ ਜਾਗਰੂਕ ਕਰਨ ਲਈ ਮਾਸਕ ਵੰਡੇ ਅਤੇ ਸਰਕਾਰੀ ਹਿਦਾਇਤਾਂ ਮੰਨਣ ਦੀ ਪ੍ਰੇਰਨਾ ਕੀਤੀ। ਇਸ ਮੌਕੇ DCP Treffic ਨਰੇਸ਼ ਡੋਗਰਾ, ACP ਹਰਵਿੰਦਰ ਸਿੰਘ ਭੱਲਾ, ਜਗਦੇਵ ਸਿੰਘ ਜੰਗੀ, ਗੁਰਮੀਤ ਸਿੰਘ ਬਿੱਟੂ, ਰਣਜੀਤ ਸਿੰਘ ,ਵਿਪਣ ਹਸਤੀਰ, ਹੀਰਾ ਸਿੰਘ, ਰਾਜਾ ਮਾਡਲ ਹਾਊਸ, ਬਾਵਾ ਗਾਬਾ, ਅਮਨਦੀਪ ਸਿੰਘ, ਰਾਜੇਸ਼, ਰਾਹੁਲ ਜੁਨੇਜਾ, ਨਿਤਿਸ਼ ਮਹਿਤਾ, ਜਸਕੀਰਤ ਸਿੰਘ ਜੱਸੀ, ਜਸਵਿੰਦਰ ਸਿੰਘ, ਵਰੁਣ ਮਹਿਤਾ, ਗਗਨਦੀਪ ਸਿੰਘ, ਸੁਖਬੀਰ ਸਿੰਘ, ਸ਼ੈਰੀ ਨਾਗੀ, ਟਰੈਫਿਕ ਸਟਾਫ਼ ਅਤੇ ਮੀਡੀਆ ਮੌਜੂਦ ਸਨ।







