


(ਪੂਜਾ) : ਵਾਰਡ ਨੰਬਰ 71 ਪ੍ਰੀਤ ਖਾਲਸਾ ਦਫਤਰ, ਨੇੜੇ ਆਈ.ਸੀ.ਆਈ.ਸੀ.ਆਈ ਬੈਂਕ (ICICI Bank), ਮਕਸੂਦਾਂ ਵਿਖੇ ਸਮਾਟ ਕਾਰਡ ਹੋਲਡਰ ਨੂੰ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਸਕੀਮ ਦੇ ਤਹਿਤ 2 ਰੁਪਏ ਕਿਲੋ ਵਾਲੀ ਕਣਕ ਲਗਭਗ 2400 ਸਮਾਟ ਕਾਰਡ ਹੋਲਡਰਾ ਨੂੰ ਵੰਡੀ ਗਈ। ਇਸ ਮੋਕੇਂ ਡਿਪੂ ਹੋਲਡਰ ਰਕੇਸ਼ ਕੁਮਾਰ, ਇੰਦਰਜੀਤ ਕੌਰ, ਪੰਕਜ ਕੁਮਾਰ ਸ਼ਾਮਲ ਸਨ। ਇਸ ਦੇ ਨਾਲ ਹੀ ਕਣਕ ਦੀ ਪਰਚੀ ਕੱਟਣ ਤੋਂ ਲੈ ਕੇ ਕੱਣਕ ਵੰਡਣ ਤੱਕ 6-7 ਦਿਨ ਲਗਾਤਾਰ ਪੰਜਾਬ ਸਰਕਾਰ – ਕੈਪਟਨ ਅਮ੍ਰਿੰਦਰ ਸਿੰਘ ਵੱਲੋ ਚਲਾਈ ਜਾ ਰਹੀ ਸਕੀਮ ਸਰਬੱਤ ਸਿਹਤ ਬੀਮਾ ਯੋਜਨਾ – ਪੰਜਾਬ ਦੇ ਆਯੂਸ਼ਮਾਨ ਕਾਰਡ ਦਾ ਵੀ ਕੈਪ ਲੱਗਾਇਆ ਗਿਆ।
ਜਿਸ ਵਿਚ ਲੋਕਾ ਨੇ ਆਪਣੇ ਸਾਮਟ ਕਾਰਡ ਤੇ ਕਣਕ ਲੈਣ ਦੇ ਨਾਲ – ਨਾਲ ਆਪਣੇ ਅਤੇ ਆਪਣੇ ਪੂਰੇ ਪਰਿਵਾਰ ਆਯੂਸ਼ਮਾਨ ਕਾਰਡ ਬਣਵਾਏ। ਇਸ ਸਰਬੱਤ ਸਿਹਤ ਬੀਮਾ ਯੋਜਨਾ – ਪੰਜਾਬ ਦੀ ਸਕੀਮ ਦੇ ਤਹਿਤ ਲੋਕ ਆਪਣਾ ਅਤੇ ਆਪਣੇ ਪੂਰੇ ਪਰਿਵਾਰ ਦਾ 5 ਲੱਖ ਰੁਪਏ ਸਲਾਨਾ ਤੱਕ ਦਾ ਇਲਾਜ ਫਰੀ ਕਰਵਾ ਸਕਦੇ ਹਨ। ਕੋਂਸਲਰ ਪਤੀ ਪ੍ਰੀਤ ਖਾਲਸਾ ਨੇ ਆਪਣੇ ਦਫਤਰ ਵਿਚ ਸਰਬੱਤ ਸਿਹਤ ਬੀਮਾ ਯੋਜਨਾ – ਪੰਜਾਬ ਦੇ ਆਯੂਸ਼ਮਾਨ ਕਾਰਡ ਦੇ ਕੈਪ ਵਿਸ਼ੇਸ਼ ਤੋਰ ਤੇ ਰਾਸ਼ਨ ਵੰਡਣ ਦੇ ਸਮੇਂ ਲਗਾਏ ਤਾਂ ਜੋ ਆਪਣੇ ਵਾਰਡ ਦੇ ਹਰੇਕ ਨੀਲੇ ਕਾਰਡ/ਸਾਮਟ ਕਾਰਡ ਹੋਲਡਰਾਂ ਦੇ ਆਯੂਸ਼ਮਾਨ ਕਾਰਡ (ਡਾਕਟਰੀ ਕਾਰਡ) ਬਣਵਾ ਦਿੱਤੇ ਜਾਣ। ਜਿਸ ਦਾ ਸਾਰੇ ਵਾਰਡ ਦੇ ਲੋਕਾਂ ਵੱਲੋ ਕੋਂਸਲਰ ਪਤੀ ਪ੍ਰੀਤ ਖਾਲਸਾ ਦਾ ਧੰਨਵਾਦ ਕੀਤਾ ਗਿਆ, ਉਹਨੇ ਲੋਕਾ ਨੂੰ ਇਹ ਆਸ਼ਵਾਸਨ ਦਿੱਤਾ ਕਿ ਸਰਕਾਰ ਵੱਲੋ ਕੋਈ ਵੀ ਸਕੀਮਾ ਚਲਾਇਆਂ ਜਾਣਗੀਆਂ, ਮੈਂ ਉਹਨਾਂ ਨੁੰ ਆਪ ਤੱਕ ਜਰੂਰ ਲੈਕੇ ਆਵਾਗਾਂ।
ਇਹ ਜੋ ਮੇਰਾ ਦਫਤਰ ਹੈ ਤੁਹਾਡੇ ਲੋਕਾ ਦੀ ਸੇਵਾ ਲਈ ਹੀ ਖੋਲਿਆ ਗਿਆ ਹੈ। ਇਸ ਮੋਕੇਂ ਡੀ.ਸੀ.ਸਾਹਿਬ ਵੱਲੋ ਦਿੱਤੀਆ ਹਦਾਇਤਾ ਸੋਸ਼ਲ ਡਿਸਟੈਸ ਦਾ ਧਿਆਨ ਰਖਿਆ ਗਿਆ ਅਤੇ ਲੋਕਾ ਨੂੰ ਕੋਵਿਡ-19 (ਕੋਰੋਨਾ) ਵਾਇਰਸ ਦੇ ਖਿਲਾਫ ਡਟ ਕੇ ਲੜਨ ਲਈ ਸਮਜਾਇਆ ਗਿਆ। ਇਹਨਾਂ ਨਿਰਦੇਸ਼ਾਂ ਵਿਚ ਇਹ ਕਿਹਾ ਕਿ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਅਤੇ ਤੰਦਰੁਸਤ ਰਖੋ, ਸਮੇਂ-ਸਮੇਂ ਤੇ ਹੱਥ ਧੋਂਣ ਲਈ, ਮੂੰਹ ਨੂੰ ਮਾਸਕ ਨਾਲ ਢੱਕ ਕੇ ਰੱਖਣ, ਅਤੇ ਇਕ ਦੂਜੇ ਤੋਂ ਸਮਾਜਿਕ ਦੂਰੀ ਬਣਾਈ ਰੱਖਣ ਨੂੰ ਕਿਹਾ। ਇਸ ਮੋਕੇਂ ਬਿੱਲਾ ਪ੍ਧਾਨ, ਸਿਮਰਨਪ੍ਰੀਤ ਸਿੰਘ ਬਵੇਜਾ (ਯੁਵਾ ਨੇਤਾ), ਅਤੇ ਲਲੀਤ ਕੁਮਾਰ ਆਦੀ ਸ਼ਾਮਲ ਸਨ।







