

ਬਿਊਰੋ : NGO ਆਖ਼ਰੀ ਉਮੀਦ ਦੇ ਸਹਿਯੋਗ ਨਾਲ ਮਲਵਿੰਦਰ ਸਿੰਘ ਲੱਕੀ ਅਤੇ ਐਨਜੀਓ ਦੇ ਅਹੁਦੇਦਾਰਾਂ ਨੇ ਜਲੰਧਰ ਵਿੱਚ ਗੈਸ ਸਿਲੰਡਰ ਫਟਣ ਤੋਂ ਬਾਅਦ ਸੜੀਆਂ ਝੁੱਗੀਆਂ ਵਾਲੀ ਥਾਂ ਦਾ ਮੁਆਇਨਾ ਕੀਤਾ। ਅੱਗ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਝੁੱਗੀ ਝੌਂਪੜੀ ਵਾਲਿਆਂ ਨੂੰ ਕੰਬਲ, ਕਪੜੇ ਅਤੇ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਾਇਆ ਗਿਆ। ਝੁੱਗੀ ਝੌਂਪੜੀ ਵਾਲਿਆਂ ਨੇ ਦੱਸਿਆ ਕਿ ਸਾਮਾਨ ਸਹੀ ਝੁੱਗੀ ਵਾਲਿਆਂ ਤੱਕ ਨਹੀਂ ਪਹੁੰਚ ਰਿਹਾ। ਇਸ ਕਰਕੇ ਸਾਮਾਨ ਦਾ ਵਿਤਰਣ ਝੁੱਗੀਆਂ ਵਿੱਚ ਜਾ ਕੇ ਹੀ ਕੀਤਾ ਜਾਵੇ। NGO ਆਖ਼ਰੀ ਉਮੀਦ ਦੇ ਅਹੁਦੇਦਾਰਾਂ ਨੇ ਝੁੱਗੀ ਝੌਂਪੜੀ ਵਾਲਿਆਂ ਨੂੰ ਹੋਰ ਸਾਮਾਨ ਮੁਹੱਈਆ ਕਰਾਉਣ ਦਾ ਵਾਅਦਾ ਕੀਤਾ ਅਤੇ ਸ਼ਹਿਰ ਵਾਸੀਆਂ ਨੂੰ ਵੱਧ ਚਡ਼੍ਹ ਕੇ ਇਨ੍ਹਾਂ ਦੀ ਮਦਦ ਕਰਨ ਦੀ ਅਪੀਲ ਕੀਤੀ। NGO ਆਖ਼ਰੀ ਉਮੀਦ ਗਿਆਰਾਂ ਰੁਪਏ ਵਿੱਚ ਕੱਪੜੇ ਦਵਾਈਆਂ ਅਤੇ ਖਾਣਾ ਮੁਹੱਈਆ ਕਰਾਉਂਦੇ ਹਨ ਪਰ ਝੁੱਗੀ ਝੌਂਪੜੀ ਵਾਲਿਆਂ ਤੋਂ ਕੋਈ ਪੈਸਾ ਨਹੀਂ ਲਿਆ ਗਿਆ। NGO ਆਖ਼ਰੀ ਉਮੀਦ ਦੇ ਸਾਰੇ ਅਹੁਦੇਦਾਰ ਕੋਰੋਨਾ ਦੌਰਾਨ ਹੋਈਆਂ ਮੌਤਾਂ ਦਾ ਸੰਸਕਾਰ ਕਰਨ ਵਿਚ ਬਹੁਤ ਵੱਡਾ ਰੋਲ ਨਿਭਾ ਰਹੇ ਹਨ। ਇਸ ਮੌਕੇ ਤੇ ਜਤਿੰਦਰ ਪਾਲ ਸਿੰਘ, ਦਲੇਰ ਸਿੰਘ, ਹਰਮਿੰਦਰ ਸਿੰਘ, ਵਿਕਰਮਜੀਤ ਸਿੰਘ, ਦੀਪਕ ਰਾਜਪਾਲ, ਸਿਮਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਹਾਜ਼ਰ ਸਨ।







