Home Punjab ਜਲੰਧਰ : ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਪੁਲੀਸ ਪ੍ਰਸ਼ਾਸਨ ਅਤੇ ਨੌਜਵਾਨਾਂ ਵਾਸਤੇ...

ਜਲੰਧਰ : ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਪੁਲੀਸ ਪ੍ਰਸ਼ਾਸਨ ਅਤੇ ਨੌਜਵਾਨਾਂ ਵਾਸਤੇ ਪ੍ਰੇਰਨਾ ਸਰੋਤ ਬਣੇ : ਮਲਵਿੰਦਰ ਸਿੰਘ ਲੱਕੀ

ਬਿਊਰੋ : ਮਲਵਿੰਦਰ ਸਿੰਘ ਲੱਕੀ ਕੋ ਚੇਅਰਮੈਨ ਪੰਜਾਬ ਕਾਂਗਰਸ ਨੇ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਪੁਲੀਸ ਕਮਿਸ਼ਨਰ ਜਲੰਧਰ ਅਤੇ ਸਾਰੇ ਪੁਲੀਸ ਪ੍ਰਸ਼ਾਸਨ ਨੂੰ ਜਲੰਧਰ ਨੂੰ ਪੰਜਾਬ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਬਣਾਉਣ ਵਾਸਤੇ ਪਾਏ ਯੋਗਦਾਨ ਵਾਸਤੇ ਲੱਖ ਲੱਖ ਵਧਾਈਆਂ ਦਿਤੀਆਂ। ਪੁਲੀਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਇਕ ਪ੍ਰੇਰਨਾ ਸਰੋਤ ਵਜੋਂ ਉੱਭਰੇ ਹਨ। ਕੋਰੋਨਾ ਕਾਲ ਦੌਰਾਨ ਸਰਦਾਰ ਭੁੱਲਰ ਨੇ ਸ਼ਹਿਰੀਆਂ ਨੂੰ ਭਿਆਨਕ ਬੀਮਾਰੀ ਤੋਂ ਬਚਾਉਣ ਲਈ ਅਹਿਮ ਯੋਗਦਾਨ ਪਾਇਆ। ਜਿਸ ਬਦਲੇ ਉਨ੍ਹਾਂ ਨੂੰ ਗੋਲਡਨ ਸਰਟੀਫ਼ਿਕੇਟ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਵਧੀਆ ਸੇਵਾਵਾਂ ਬਦਲੇ ਦਿੱਤਾ ਅਤੇ ਪੰਜਾਬ ਦੇ ਇੱਕ ਨੰਬਰ ਪੁਲੀਸ ਅਫ਼ਸਰ ਬਣੇ ਗੁਰਪ੍ਰੀਤ ਸਿੰਘ ਭੁੱਲਰ ਵਰਗੇ ਨੇਕ ਅਫ਼ਸਰ ਪੰਜਾਬ ਦੀ ਸ਼ਾਨ ਹਨ। ਪਰਮਾਤਮਾ ਇਨ੍ਹਾਂ ਨੂੰ ਅਤੇ ਇਨ੍ਹਾਂ ਦੀ ਟੀਮ ਨੂੰ ਹੋਰ ਕਾਮਯਾਬੀ ਬਖਸ਼ੇ ਤਾਂ ਜੋ ਇਹ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਦੇ ਰਹਿਣ। ਸ. ਗੁਰਪ੍ਰੀਤ ਸਿੰਘ ਭੁੱਲਰ ਦੇ ਪਿਤਾ ਸਵਰਗੀ ਸ. ਗੁਰਇਕਬਾਲ ਸਿੰਘ ਭੁੱਲਰ ਨੇ ਪੰਜਾਬ ਅਤੇ ਜਲੰਧਰ ਵਾਸਤੇ ਵੱਡੀ ਸੇਵਾ ਨਿਭਾਈ ਅਤੇ ਆਪਣੇ ਬੇਟੇ ਅਤੇ ਪੁਲਸ ਪ੍ਰਸ਼ਾਸਨ ਲਈ ਪ੍ਰੇਰਨਾ ਸਰੋਤ ਬਣੇ।