Home Sports ਵਰਲਡ ਰਿਕਾਰਡ ਲਈ ਦੋੜ ਰਹੇ ਦੌੜਾਕ ਪਹੁੰਚੇ ਕੇ. ਏ . ਸੀ ....

ਵਰਲਡ ਰਿਕਾਰਡ ਲਈ ਦੋੜ ਰਹੇ ਦੌੜਾਕ ਪਹੁੰਚੇ ਕੇ. ਏ . ਸੀ . ਸੀ . ਜਲੰਧਰ

ਬਿਊਰੋ : ਗਿਨੀਜ਼ ਵਰਲਡ ਰਿਕਾਰਡ ਲਈ ਕੰਨਿਆ ਕੁਮਾਰੀ ਤੋਂ ਕਸ਼ਮੀਰ ( 56 ਦਿਨ ਵਿੱਚ 4,441 ਕਿ . ਮੀ. ) ਤੱਕ ਭੱਜ ਰਹੇ ਭਾਰਤੀ ਜਲ ਸੈਨਾ ਦੇ ਜਵਾਨ ਤੇ ਅਲਟਰਾ ਮੈਰਾਥਨ ਦੌੜਾਕ “ਰਾਮ ਰਤਨ ਤੇ” ਸੰਜੇ ਕੁਮਾਰ 25 ਫਰਵਰੀ ਦਿਨ ਵੀਰਵਾਰ ਨੂੰ ਕੇ. ਏ. ਸੀ. ਸੀ. ਮਲਟੀ – ਸਪੋਰਟਸ ਅਕੈਡਮੀ ਪਿੰਡ ਲਿੱਦੜਾਂ ਜਲੰਧਰ ਵਿਖੇ ਪਹੁੰਚੇ। ਕੇ. ਏ. ਸੀ. ਸੀ. ਮਲਟੀ ਸਪੋਰਟਸ ਅਕੈਡਮੀ ਦੀ ਪੂਰੀ ਟੀਮ, ਪਿੰਡ ਦੀ ਗ੍ਰਾਮ ਪੰਚਾਇਤ, ਵੇਰਕਾ ਮਿਲਕ ਪਲਾਂਟ ਦੇ ਜੀ. ਐਮ. ਅਸ਼ਿਤ ਸ਼ਰਮਾ ਤੇ ਹੋਰ ਪਤਵੰਤੇ ਸੱਜਣਾਂ ਵਾਲੋ ਦੋੜਾਕ ਜੋੜੀ ਦਾ ਨਿੱਘਾ ਸਵਾਗਤ ਕੀਤਾ ਗਿਆ| ਇਸ ਮੌਕੇ ਤੇ ਨੇੜਲੇ ਸਕੂਲਾਂ ਖਿਡਾਰੀ ਵੀ ਦੌੜਾਕ ਜੋੜੀ ਦਾ ਹੌਸਲਾ ਵਧਾਉਣ ਲਈ ਪਹੁੰਚੇ। ਪਿੰਡ ਦੀ ਐਨ. ਆਰ. ਆਈ ਸਭਾ, ਕੁਝ ਐਨ. ਆਰ. ਆਈ ਖਿਡਾਰੀ ਤੇ ਕੇ. ਏ. ਸੀ. ਸੀ. ਮਲਟੀ ਸਪੋਰਟਸ ਅਕੈਡਮੀ ਵਲੋ ਦੋੜਾਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਉਮੀਦ ਕੀਤੀ ਕੇ ਇਹ ਦੋੜਾਕ ਭਾਰਤ ਦੀ ਝੋਲੀ ਇਦਾਂ ਹੀ ਰਿਕਾਰਡ ਬਣਾ ਕੇ ਪਾਉਂਦੇ ਰਹਿਣਗੇ ਅਤੇ ਭਾਰਤ ਦਾ ਨਾਮ ਦੁਨੀਆ ਦੇ ਨਕਸ਼ੇ ਤੇ ਚਮਕਾਉਦੇ ਰਹਿਣਗੇ .. ਦੌੜਾਕ ਜੋੜੀ ਨੇ ਗੱਲ ਕਰਦੇ ਦੱਸਿਆ ਸਾਡਾ ਦੋੜਨ ਮਕਸਦ ਭਾਰਤ ਦੇ ਲੋਕਾਂ ਨੂੰ ਫਿਟਨੈੱਸ ਬਾਰੇ ਜਾਣੂ ਕਰਵਾਉਣਾ ਵੀ ਹੈ, ਉਨਾਂ ਨੇ ਨਵੇ ਪੂੰਗਰਦੇ ਖਿਡਾਰੀਆਂ ਨੂੰ ਚੰਗੀ ਮਿਹਨਤ ਕਰਨ, ਵਧੀਆ ਖਾਣਾ ਤੇ ਅੱਗੇ ਵੱਧਣ ਦੀ ਪ੍ਰੇਰਨਾ ਵੀ ਦਿੱਤੀ। ਆਖਿਰ ਵਿੱਚ ਜੋੜੀ ਨੇ ਕੇ. ਏ. ਸੀ. ਸੀ. ਮਲਟੀ ਸਪੋਰਟਸ ਅਕੈਡਮੀ, ਪਿੰਡ ਦੀ ਗ੍ਰਾਮ ਪੰਚਾਇਤ, ਐਨ. ਆਰ. ਆਈ ਵੀਰਾਂ ਦਾ ਅਤੇ ਮੌਕੇ ਤੇ ਨਾਲ ਦੀ ਨਾਲ ਹੋਰ ਪਹੁੰਚੇ ਪਤਵੰਤੇ ਸੱਜਣਾਂ ਦਾ ਦਿਲੋ ਧੰਨਵਾਦ ਕੀਤਾ।