ਬਿਊਰੋ : ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਕਮਿਸ਼ਨਰ ਪੁਲਿਸ ਜਲੰਧਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹਰਸਿਮਰਤ ਸਿੰਘ PPS / ACP Central ਦੀ ਰਹਿਨੁਮਾਈ ਹੇਠ Insp . ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਦੀ ਅਗਵਾਈ ਵਿੱਚ ਪਿੰਗਲਾ ਘਰ ਗੁਲਾਬ ਦੇਵੀ ਰੋਡ ਜਲੰਧਰ ਤੋਂ ਗੁੰਮ ਹੋਈ ਲੜਕੀ ਨੂੰ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਥਾਣਾ ਡਵੀਜ਼ਨ ਦੇ ਏਰੀਆ ਵਿੱਚ ਪੈਂਦੇ ਪਿੰਗਲਾ ਘਰ ਗੁਲਾਬ ਦੇਵੀ ਰੋਡ ਜਲੰਧਰ ਦੇ ਐਡਮਨਿਸਟੇਟਰ ਜਗਦੀਸ਼ ਚੰਦਰ ਨੇ ਇਤਲਾਹ ਦਿੱਤੀ ਕਿ ਇੱਕ ਲੜਕੀ ਪ੍ਰਿਆ ਉਮਰ 23 ਸਾਲ ਪੁੱਤਰੀ ਮਨੋਹਰ ਲਾਲ ਜਿਲਾ ਸਮਾਜਿਕ ਸੁਰਖਿਆ ਅਫਸਰ ਜਲੰਧਰ ਦੇ ਹੁਕਮ ਨਾਲ ਮਿਤੀ 14.05.20 ਨੂੰ ਉਹਨਾ ਦੇ ਪਿੰਗਲਾ ਘਰ ਵਿੱਚ ਦਾਖਲ ਹੋਈ ਸੀ ਜੋ ਪੜੀ ਲਿਖੀ ਹੋਣ ਕਰਕੇ ਪਿੰਗਲਾ ਘਰ ਦੇ ਅੰਦਰ ਹੀ ਕੰਪਿਊਟਰ ਦਾ ਕੰਮ ਕਰਦੀ ਸੀ ਜੋ ਮਿਤੀ 08.02.21 ਸੁਭਾ 7.40 ਵਜੇ ਬੈਂਕ ਦਾ ਕੰਮ ਹੋਣ ਦਾ ਸਕਿਉਰਟੀ ਗਾਰਡ ਨੂੰ ਚਕਮਾ ਦੇ ਕੇ ਪਿੰਗਲਾ ਘਰ ਵਿਚੋਂ ਬਾਹਰ ਚਲੀ ਗਈ ਪਰ ਮੁੜ ਕੇ ਪਿੰਗਲਾ ਘਰ ਵਿੱਚ ਵਾਪਿਸ ਨਹੀ ਆਈ ਜਿਸ ਤੇ ਥਾਣਾ ਡਵੀਜਨ ਨੰ 2 ਜਲੰਧਰ ਵਿੱਚ ਲੜਕੀ ਪਿਆ ਦੀ ਗੁੰਮਸ਼ੁਦਗੀ ਸਬੰਧੀ ਰਪਟ ਦਰਜ ਕਰਕੇ ਲੜਕੀ ਦੀ ਤਲਾਸ਼ ਲਈ ਵੱਖ – ਵੱਖ ਪੁਲਿਸ ਟੀਮਾ ਬਣਾ ਰਵਾਨਾ ਕੀਤਾ ਗਿਆ ਜੋ ਮਿਤੀ 10.02.2021 ਨੂੰ ASI ਚੈਨ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਲੜਕੀ ਪਿਆ ਨੂੰ ਉਸ ਦੀ ਸਹੇਲੀ ਗੋਪੀਕਾ ਦੇ ਘਰ ਤੋਂ ਨਿਊ ਦਿੱਲੀ ਤੋਂ ਸਹੀ ਸਲਾਮਤ ਬ੍ਰਾਮਦ ਕੀਤਾ ਗਿਆ ਹੈ ।
https://www.facebook.com/watch/?v=240841774327971
https://www.facebook.com/watch/?v=114716273872011







