Home Education ਉੱਨਤ ਭਾਰਤ ਅਭਿਆਨ ਅਧੀਨ “ ਕੁਸ਼ਲ ਹਰੀ ਇਮਾਰਤ ਸਬੰਧੀ ਵੈਬੀਨਾਰ

ਉੱਨਤ ਭਾਰਤ ਅਭਿਆਨ ਅਧੀਨ “ ਕੁਸ਼ਲ ਹਰੀ ਇਮਾਰਤ ਸਬੰਧੀ ਵੈਬੀਨਾਰ

ਬਿਊਰੋ : ਉੱਨਤ ਭਾਰਤ ਅਭਿਆਨ ਅਧੀਨ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਰਹਿਨੁਮਾਈ ਹੇਠ ਅੱਜ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਸਿਵਲ ਵਿਭਾਗ ਦੇ ਮੁੱਖੀ ਡਾ. ਰਾਜੀਵ ਭਾਈਆ ਜੀ ਦੀ ਅਗਵਾਈ ਵਿੱਚ ਕੁਸ਼ਲ ਹਰੀ ਇਮਾਰਤ ( Efficient Green Building · Eco – friendly Building ) ਸਬੰਧੀ ਵੰਬਨਾਰ ਕੀਤਾ ਗਿਆ। ਭਾਰਤ ਸਰਕਾਰ ਵਲੋਂ ਨਵੀਆਂ ਤਕਨੀਕਾਂ ਨੂੰ ਘਰ ਘਰ ਪਹੁੰਚਾਉਣ ਲਈ ਵਿੱਢੀ ਗਈ ਸੀ.ਡੀ.ਵੀ.ਪੀ. ਸਕੀਮ ਦੇ ਤਹਿਤ ਪ੍ਰੋ. ਕਸ਼ਮੀਰ ਕੁਮਾਰ ਇੰਨਲ ਕੋਆਰਡੀਨੇ ਦੀ ਟੀਮ ਦੁਆਰਾ ਇਸ ਜਾਗਰੂਕਤਾ ਦਾ ਆਰੰਭ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉੱਨਤ ਭਾਰਤ ਅਭਿਆਨ ਦੀ ਦੇਖ ਰੇਖ ਆਈ.ਆਰ.ਡੀ, ਆਈ.ਆਈ.ਟੀ, ਨਵੀ ਦਿੱਲੀ ਕਰ ਰਹੀ ਹੈ, ਜਿਸ ਦਾ ਮੁੱਖ – ਮੰਤਵ ਪਿੰਡਾਂ ਦੀਆਂ ਦਰਪੇਸ਼ ਸਮੱਸਿਆਵਾਂ ਦਾ ਢੁਕਵਾਂ ਹੱਲ ਲੱਭਣਾ ਹੈ। ਪ੍ਰੋ. ਰਾਜੇਸ਼ ਕੁਮਾਰ ( ਲੈਕਚਰਾਰ ਸਿਵਲ ) ਨੇ ਮੁੱਖ ਬੁਲਾਰੇ ਦੀ ਭੂਮਿਕਾ ਨਿਭਾਈ। ਉਨ੍ਹਾਂ ਨੇ ਕੁਸ਼ਲ ਹਰੀਆਂ ਇਮਾਰਤਾਂ ਬਾਰੇ ਪ੍ਰਭਾਵਸ਼ਾਲੀ ਢੰਗ ਨਾਲ ਵਿਸਥਾਰ ਪੂਰਵਕ ਚਾਨਣਾ ਪਾਇਆ। ਇਸ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਸੂਰਜੀ ਊਰਜਾ ਨਾਲ ਚੱਲਣ ਵਾਲੇ ਉਪਕਰਨਾਂ ਦੀ ਵਰਤੋਂ ਅਤੇ ਬਾਯੋ – ਊਰਜਾ ਨੂੰ ਅਪਣਾਉਣ ਦੀ ਨਸੀਹਤ ਕੀਤੀ ਗਈ ਤਾਂ ਕਿ ਘੱਟ ਤੋਂ ਘੱਟ ਰਵਾਇਤੀ ਊਰਜਾ ਵਰਤਣ ਨਾਲ ਜਿੱਥੇ ਸਾਡਾ ਆਰਥਿਕ ਬੋਝ ਘਟੇਗਾ ਓਥੇ ਵਾਤਾਵਰਨ ਨੂੰ ਸਵੱਛ ਰੱਖਣ ਵਿੱਚ ਵੀ ਮੱਦਦ ਮਿਲੇਗਾ।ਵਿੱਦਿਆਰਥੀਆਂ ਨੂੰ ਊਰਜਾ ਦੀ ਬੱਚਤ ਦੇ ਨੁਕਤੇ ਵੀ ਦੱਸੇ ਗਏ ਅਤੇ ਵੱਧ ਤੋਂ ਵੱਧ ਪੌਦੇ ਲਗਾਉਣ ਝਾਰੇ ਜਾਗਰੂਕ ਕੀਤਾ ਗਿਆ। ਪ੍ਰੋ. ਕਸ਼ਮੀਰ ਕੁਮਾਰ ਇੰਨਲ ਕੋਆਰਡੀਨੇ ਕਿਹਾ ਕਿ ਜੇਕਰ ਅਸੀ ਸਮਾਂ ਰਹਿੰਦੇ ਸੁਚੇਤ ਨਾ ਹੋਏ ਤਾਂ ਵੱਧ ਰਹੀ ਆਲਮੀ ਤਪਸ਼ ਕੁਦਰਤੀ ਆਫ਼ਤਾਂ ਦਾ ਕਾਰਣ ਬਣਕੇ ਧਰਤੀ ਉਪਰ ਜੀਵਨ ਨੂੰ ਤਹਿਸ – ਨਹਿਸ ਕਰ ਦੇਵੇਗੀ। ਉਨ੍ਹਾਂ ਗੈਰ ਰਵਾਇਤੀ ਊਰਜਾ ਤ ਵਰਤਣ ਦੀ ਨਸੀਹਤ ਕੀਤੀ। ਸੀ.ਡੀ.ਟੀ.ਪੀ. ਵਿਭਾਗ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ “Efficient Green Building – Ecofriendly Building” ਦੇ ਲਾਭ ਦਰਸਾਉਦਾਂ ਹੋਇਆ ਇੱਕ ਰੰਗੀਨ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ। ਇਸ ਵਿੱਚ ਲੱਗਭੱਗ 80 ਵਿਦਿਆਰਥੀਆਂ ਨੇ ਭਾਗ ਲਿਆ। ਡਾ. ਰਾਜੀਵ ਭਾਟੀਆ ਜੀ ਨੇ ਵਿੱਦਿਆਰਥੀਆਂ ਨੂੰ ਸੋਲਰ ਪੈਨਲਾਂ ਰਾਹੀ ਬੈਟਰੀਆ ਚਾਰਜ ਕਰਕੇ ਬਿਜਲੀ ਉਪਕਰਨ ਚਲਾਉਣ , ਆਪਣਾ ਚੌਗਿਰਦਾ ਹਰਿਆ – ਭਰਿਆ ਅਤੇ ਸਾਫ਼ – ਸੁਥਰਾ ਰੱਖਣ ਸਬੰਧੀ ਜਾਣਕਾਰੀ ਦਿੰਦਿਆਂ ਸਾਰਿਆਂ ਦਾ ਧੰਨਵਾਦ ਕੀਤਾ।ਮੈਡਮ ਨੇਹਾ ( ਸੀ . ਡੀ . ਕੰਸਲਟੈਂਟ ) ਅਤੇ ਅਖਿਲ ਭਾਟੀਆ ਦੇ ਯਤਨਾਂ ਸਦਕਾ ਇਹ ਵੈਬੀਨਾਰ ਸਾਰਿਆਂ ਦੇ ਦਿਲਾਂ ਤੇ ਅਮਿੱਟ ਛਾਪ ਛੱਡ ਗਿਆ।

https://www.facebook.com/watch/?v=240841774327971

https://www.facebook.com/watch/?v=114716273872011